ਕਿਰਨ ਬੇਦੀ ਨੂੰ ਆਪਣੀ ਸੋਚ ‘ਤੇ ਸ਼ਰਮ ਆਉਣੀ ਚਾਹੀਦੀ ਹੈ:ਗੁਰਸ਼ਰਨ/ਪਰਮਿੰਦਰ

ਕਪੂਰਥਲਾ (ਦ ਸਟੈਲਰ ਨਿਊਜ਼)ਰਿਪੋਰਟ: ਗੌਰਵ ਮੜੀਆ। ਸਿੱਖਾਂ ਦੇ ਖ਼ਿਲਾਫ਼ ਵਿਵਾਦਤ ਟਿੱਪਣੀ ਕਰਨ ਵਾਲੀ ਭਾਜਪਾ ਆਗੂ ਤੇ ਸਾਬਕਾ ਉਪ ਰਾਜਪਾਲ ਕਿਰਨ ਬੇਦੀ ਵੱਲੋਂ ਸਖ਼ਤ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਗੁਰਸ਼ਰਨ ਸਿੰਘ ਕਪੂਰ ਤੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੋਟ ਨੇ ਕਿਹਾ ਕਿ ਕਿਰਨ ਬੇਦੀ ਨੂੰ ਗ਼ਲਤ ਟਿੱਪਣੀ ਕਰਨ ਤੋਂ ਪਹਿਲਾਂ ਕਿਰਨ ਬੇਦੀ ਨੂੰ ਇਤਿਹਾਸ ਪੈਡ ਲੈਣਾ ਚਾਹੀਦੀ ਸੀ।ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਹਮੇਸ਼ਾ ਮਨੁੱਖਤਾ ਦੀ ਬਿਹਤਰੀ ਲਈ ਕੰਮ ਕੀਤਾ ਹੈ,ਭਾਜਪਾ ਨੇਤ੍ਰੀ ਵਲੋਂ ਅਜਿਹਾ ਬਿਆਨ ਦੇਣਾ ਸ਼ਰਮ ਵਾਲੀ ਗੱਲ ਹੈ।ਦੱਸਣਯੋਗ ਹੈ ਕਿ ਕਿਰਨ ਬੇਦੀ ਨੇ ਚੇਨਈ ਵਿੱਚ ਆਪਣੀ ਕਿਤਾਬ ਫੀਅਰਲੇਸ ਗਵਰਨੈਂਸ ਦੇ ਲਾਂਚ ਸਮਾਗਮ ਦੌਰਾਨ ਅਤੇ ਸਿੱਖਾਂ ਦਾ ਮਜ਼ਾਕ ਉਡਾਇਆ ਸੀ।ਉਹ ਵੀਡੀਓ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਭਾਜਪਾ ਨੇਤ੍ਰੀ ਦੀ ਆਲੋਚਨਾ ਕਰ ਰਿਹਾ ਹੈ।ਉਪਰੋਕਤ ਆਗੂਆਂ ਨੇ ਕਿਹਾ ਕਿ ਜਦੋਂ ਮੁਗਲ ਭਾਰਤ ਨੂੰ ਲੁੱਟ ਰਹੇ ਸਨ ਅਤੇ ਔਰਤਾਂ ਨੂੰ ਅਗਵਾ ਕਰ ਰਹੇ ਸਨ ਤਾਂ ਸਿੱਖ ਉਨ੍ਹਾਂ ਨਾਲ ਲੜੇ ਤੇ ਸਾਡੀਆਂ ਭੈਣਾਂ ਅਤੇ ਧੀਆਂ ਦੀ ਰਾਖੀ ਕੀਤੀ।12 ਵਜੇ ਮੁਗਲਾਂ ਤੇ ਹਮਲਾ ਕਰਨ ਦਾ ਸਮਾਂ ਸੀ।ਇਹ ਹੈ 12 ਵਜੇ ਦਾ ਇਤਿਹਾਸ।

Advertisements

ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬੀ ਹੋਣ ਤੇ ਵੀ ਕਿਸੇ ਭਾਈਚਾਰੇ ਦਾ ਮਜ਼ਾਕ ਉਡਾਉਣਾ ਸ਼ਰਮ ਦੀ ਗੱਲ ਹੈ।ਉਪਰੋਕਤ ਆਗੂਆਂ ਨੇ ਕਿਹਾ ਕਿ ਕਿਰਨ ਬੇਦੀ ਨੂੰ ਸਿੱਖ ਸਮਾਜ ਮੁਆਫ਼ੀ ਮੰਗਣੀ ਚਾਹੀਦੀ ਹੈ,ਨਹੀਂ ਤਾਂ ਅਸੀਂ ਸਮਝਾਂਗੇ ਕਿ ਬੀ.ਜੇ.ਪੀ.ਨੇ ਆਪਣੇ ਆਗੂਆਂ ਨੂੰ ਇਹ ਵਿਸ਼ੇਸ਼ ਕੰਮ ਸੌਂਪਿਆ ਹੋਇਆ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਸ਼ਰਮ ਆਉਂਦੀ ਹੈ ਭਾਜਪਾ ਦੀ ਘਟੀਆ ਮਾਨਸਿਕਤਾ ਵਾਲੇ ਆਗੂਆਂ ਤੇ ਜੋ ਸਿੱਖਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਬਜਾਏ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਕਪੂਰ ਨੇ ਸਿੱਖ ਸਮਾਜ ਦੀਆਂ ਭਾਵਨਾਵਾਂ ਦਾ ਅਪਮਾਨ ਕਰਨ ਤੇ ਭਾਵਨਾਵਾਂ ਨੂੰ ਆਹਤ ਕਰਨ ਦੇ ਲਈ ਭਾਜਪਾ ਨੇਤ੍ਰੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਅਤਿ ਨਿੰਦਣਯੋਗ ਹੈ ਕਿ ਪੰਜਾਬ ਦੀ ਵਸਨੀਕ ਕਿਰਨ ਬੇਦੀ ਤੇ ਜਾਣਬੁੱਝ ਕੇ ਸਿੱਖਾਂ ਦਾ ਮਜ਼ਾਕ ਉਡਾਇਆ। ਉਪਰੋਕਤ ਆਗੂਆਂ ਨੇ ਕਿਹਾ ਕਿ ਸਾਨੂੰ ਭਾਜਪਾ ਨੇਤ੍ਰੀ ਕਿਰਨ ਬੇਦੀ ਨੂੰ ਤਰਸ ਆਉਂਦਾ ਹੈ ਕਿ ਉਸ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਨਹੀਂ ਹੈ।ਉਸ ਨੇ ਆਪਣੇ ਬਿਆਨ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਅਤਿ ਨਿੰਦਣਯੋਗ ਹੈ।ਕਪੂਰ ਨੇ ਕਿਹਾ ਕਿਰਨ ਬੇਦੀ ਨੂੰ ਆਪਣੀ ਸੋਚ ਤੇ ਸ਼ਰਮ ਆਉਣੀ ਚਾਹੀਦੀ ਹੈ। ਸਿੱਖਾਂ ਦੇ ਇਤਿਹਾਸ ਅਤੇ ਭਾਰਤ ਵਿੱਚ ਸਿੱਖਾਂ ਦੇ ਯੋਗਦਾਨ ਬਾਰੇ ਪੜਨਾ ਚਾਹੀਦਾ ਹੈ।ਭਾਜਪਾ ਮਾੜੀ ਸੋਚ ਵਾਲੇ ਲੀਡਰਾਂ ਦੀ ਫੈਕਟਰੀ ਹੈ।ਭਾਜਪਾ ਚੁੱਪ ਕਿਉਂ ਹੈ?

LEAVE A REPLY

Please enter your comment!
Please enter your name here