ਪਾਵਰਕਾਮ ਸੀਐਚਬੀ ਠੇਕਾ ਕਾਮਾ ਕਰੰਟ ਲੱਗਣ ਕਾਰਣ ਜ਼ਖਮੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੁਸ਼ਿਆਰਪੁਰ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਵਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅਸੀਂ ਪਾਵਰਕੌਮ ਵਿੱਚ ਪੰਜਾਬ ਸਰਕਾਰ ਦੀ ਘਟੀਆ ਪਾਲਸੀ ਦੌਰਾਨ ਠੇਕੇ ਤੇ ਰੱਖੇ ਹੋਏ ਹਾਂ। ਅਸੀਂ ਘਰ ਘਰ ਤੱਕ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਹਾਂ ਪਰ ਫਿਰ ਵੀ ਸਾਨੂੰ ਨਰਕ ਦੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ ਕਿਉਕਿ ਘਰ-ਘਰ ਤੱਕ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਰੱਖਦੇ ਸਾਡੇ ਆਪ ਦੇ ਘਰ ਦਾ ਚਿਰਾਗ ਬੁਝ ਜਾਂਦਾ ਹੈ ਜਿਵੇਂ ਕਿ ਅੱਜ ਹੁਸ਼ਿਆਰਪੁਰ ਸਰਕਲ ਦੀ ਭੋਗਪੁਰ ਡਿਵੀਜਨ ਦੀ ਸਬ ਡਵੀਜ਼ਨ ਕੰਧਾਲਾ ਜੱਟਾਂ ਵਿੱਚ 11 ਕੇ ਵੀ ਹਾਈਵੋਲਟੇਜ ਦਾ ਕੰਮ ਕਰਦੇ ਦੋਰਾਨ ਸਾਡਾ ਸੀਐਚਬੀ ਸਾਥੀ ਮਨੀ ਕੁਮਾਰ ਪਾਵਰਕਾਮ ਦੀ ਮੈਨੇਜਮੈਂਟ ਦੀ ਅਣਗਹਿਲੀ ਕਾਰਨ ਸਾਡੇ ਸਾਥੀ ਨਾਲ ਹਾਦਸਾ ਵਾਪਰ ਗਿਆ। ਇਹ ਹਾਦਸਾ ਵਧੀਕ ਨਿਗਰਾਨ ਇੰਜੀਨੀਅਰ ਗੁਰਜਿੰਦਰ ਸਿੰਘ ਤੇ ਐੱਸ ਡੀ ਉ ਵਿਜੇ ਕੁਮਾਰ ਦੇ ਹੇਠ ਹੋਇਆ। ਪੰਜਾਬ ਸਰਕਾਰ ਦੀ ਘਟੀਆ ਪਾਲਸੀ ਕਾਰਨ ਅਸੀਂ ਠੇਕੇਦਾਰੀ ਸਿਸਟਮ ਵਿੱਚ ਆਪਣੀ ਜ਼ਿੰਦਗੀ ਨਰਕ ਵਾਲੀ ਭੋਗ ਰਹੇ ਹਾਂ। ਪੰਜਾਬ ਸਰਕਾਰ ਵੱਲੋਂ ਪੀ ਐਸ ਪੀ ਸੀ ਐਲ ਵਿੱਚ ਲਿਆਂਦੀਆਂ ਗਈਆਂ ਕੰਪਨੀਆਂ ਵਿੱਚ ਸਾਨੂੰ ਨਿਗੂਣੀਆਂ ਤਨਖ਼ਾਹਾਂ ਤੇ ਰੱਖਿਆ ਗਿਆ ਹੈ। ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਣਾ ਵੀ ਬਹੁਤ ਮੁਸ਼ਕਿਲ ਹੈ।

Advertisements

ਪਿਛਲੇ ਦਿਨੀਂ ਕਪੂਰਥਲੇ ਦੇ ਵਿਚ ਵੀ ਇਸੇ ਤਰਾਂ ਸਾਡੇ ਸਾਥੀ ਨਾਲ ਹਾਦਸਾ ਵਾਪਰਿਆ ਉਹ ਸਾਥੀ ਜਲੰਧਰ ਹਸਪਤਾਲ ਵਿੱਚ ਦਾਖਲ ਹੈ। ਸਾਥੀ ਸੀਰੀਅਸ ਹੈ ਕਿਸੇ ਵੀ ਅਧਿਕਾਰੀ ਨੇ ਹਾਲੇ ਤਕ ਉਸ ਦੀ ਸਾਰ ਨਹੀਂ ਲਈ। ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨਾਲ ਵੀ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਸੀ ਉਸ ਵਿਚ ਵੀ ਅਸੀਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਸਾਡਾ ਕੰਮ ਕਿੰਨਾ ਜੋਖਮ ਭਰਿਆ ਹੈ। ਪੰਜਾਬ ਦੇ ਘਰ-ਘਰ ਤੱਕ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਹੋਏ ਸਾਡੇ ਕਈ ਸਾਥੀ ਕਰੰਟ ਲੱਗਣ ਕਾਰਨ ਅਪੰਗ ਹੋ ਗਏ ਕਈ ਸਾਥੀ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇਕ ਰੁਪਇਆ ਵੀ ਨਹੀਂ ਦਿੱਤਾ ਗਿਆ। ਸਾਡੇ ਸਾਥੀ ਪੰਜਾਬ ਦੇ ਘਰ ਘਰ ਤੱਕ ਬਿਜਲੀ ਬਹਾਲ ਰੱਖਣ ਲਈ ਮੌਤ ਤੋਂ 2 ਇੰਚ ਦੇ ਫ਼ਾਸਲੇ ਨਾਲ ਰੋਜ਼ ਕੰਮ ਕਰਦੇ ਹਨ। ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਇਸ ਹਾਦਸਿਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਾਡੀ ਜਥੇਬੰਦੀ ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਤੋਂ ਮੰਗ ਕਰਦੀ ਹੈ ਕਿ ਸਾਥੀ ਦੇ ਇਲਾਜ਼ ਦਾ ਸਾਰਾ ਖਰਚਾ ਪਾਵਰਕਾਮ ਦੇ ਅਧਿਕਾਰੀ ਚੱਕਣ ਜਿਨਾਂ ਸਮਾਂ ਸਾਥੀ ਠੀਕ ਨਹੀਂ ਹੋ ਜਾਂਦਾ।

LEAVE A REPLY

Please enter your comment!
Please enter your name here