Wednesday, October 28, 2026
Home National ਕਰਨਾਲ ਵਿੱਚ ਸਕੂਲ ਦੀਆਂ ਕੰਧਾਂ ਤੇ ਹਰਿਆਣਾ ਬਣੇਗਾਂ ਖਾਲਿਸਤਾਨ ਦੇ ਲਿਖੇ ਨਾਅਰੇ

ਕਰਨਾਲ ਵਿੱਚ ਸਕੂਲ ਦੀਆਂ ਕੰਧਾਂ ਤੇ ਹਰਿਆਣਾ ਬਣੇਗਾਂ ਖਾਲਿਸਤਾਨ ਦੇ ਲਿਖੇ ਨਾਅਰੇ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਅਣਪਛਾਤੇ ਲੋਕਾਂ ਵੱਲੋਂ 2 ਸਿੱਖਿਆਂ ਸੰਸਥਾਵਾਂ ਦੇ ਬਾਹਰ ਹਰਿਆਣਾ ਬਣੇਗਾਂ ਖਾਲਿਸਤਾਨ ਦੇ ਨਾਅਰੇ ਲਗਾਏ ਗਏ। ਪੁਲਿਸ ਵੱਲੋਂ ਇਹਨਾਂ ਨਾਅਰਿਆਂ ਨੂੰ ਸਪਰੇਅ ਕਰਕੇ ਹਟਾ ਦਿੱਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisements

ਮਿਲੀ ਜਾਣਕਾਰੀ ਦੇ ਅਨੁਸਾਰ, ਕਰਨਾਲ ਦੇ ਐੱਸਪੀ ਗੰਗਾਰਾਮ ਪੂਨੀਆ ਦਾ ਕਹਿਣਾ ਹੈ ਕਿ ਸ਼ਹਿਰ ਦੇ ਦਿਆਲ ਸਿੰਘ ਕਾਲਜ ਅਤੇ ਡੀਏਵੀ ਸਕੂਲ ਦੀ ਕੰਧ ‘ਤੇ ਖਾਲਿਸਤਾਨ ਦੇ ਸਮਰਥਨ ‘ਚ ਨਾਅਰੇ ਲਿਖੇ ਜਾਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ ਅਤੇ ਥਾਣਾ ਸਿਵਲ ਲਾਈਨ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਆਈਏ ਦੀਆਂ ਟੀਮਾਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀਆਂ ਹਨ।

LEAVE A REPLY

Please enter your comment!
Please enter your name here