23 ਜੂਨ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਕੈਂਪ

ਫਿਰੋਜ਼ਪੁਰ, (ਦ ਸਟੈਲਰ ਨਿਊਜ਼): ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 23 ਜੂਨ ਦਿਨ ਵੀਰਵਾਰ ਨੂੰ ਰੋਜਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ  ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਰੋਜਗਾਰ ਕੈਂਪ ਵਿੱਚ ਭਾਗ ਲੈਣ ਵਾਲੀ ਕੰਪਨੀ ਅਲੀਨਾ ਆਟੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਟਰਨਰ, ਫਿਟਰ, ਡਰਿਲਿੰਗ ਉਪਰੇਟਰ, ਮਸ਼ੀਨਿਸ਼ਟ, ਸੀ.ਐਨ.ਸੀ./ਵੀ.ਐਮ.ਸੀ. ਉਪਰੇਟਰ, ਸ਼ੀਟ ਮੈਟਲ ਉਪਰੇਟਰ, ਹੈਲਪਰ, ਪ੍ਰੈਸਮੈਨ ਲਈ ਇੰਟਰਵਿਊ ਕੀਤੀ ਜਾਵੇਗੀ। ਸੋ, ਉਨ੍ਹਾਂ ਨੇ ਜਿਲ੍ਹਾ ਫਿਰੋਜਪੁਰ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਵਿਦਿਅਕ ਯੋਗਤਾ: ਦਸਵੀਂ/ਬਾਰ੍ਹਵੀਂਆਈ.ਟੀ.ਆਈ.,ਡਿਪਲੋਮਾ (ਟਰਨਰ, ਫਿਟਰ, ਡਰਿਲਿੰਗ ਉਪਰੇਟਰ, ਮਸ਼ੀਨਿਸ਼ਟ, ਸੀ.ਐਨ.ਸੀ./ਵੀ.ਐਮ.ਸੀ. ਉਪਰੇਟਰ ਆਦਿ) ਫਰੈਸ਼ਰ ਅਤੇ ਤਜਰਬੇਕਾਰ ਹੋਣ, ਹਿੱਸਾ ਲੈਣ ਸਕਦੇ ਹਨ।

Advertisements

ਇਸ ਇੰਟਰਵਿਊ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਆਪਣੀ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ ਅਤੇ ਉਹਨਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ। ਉਹਨਾਂ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10:30 ਵਜੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਦੇ ਆਈ-ਬਲਾਕ, ਦੂਜੀ ਮੰਜਿਲ ਵਿਖੇ ਸਥਿਤ ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵਿਖੇ ਲਗਾਇਆ ਜਾਵੇਗਾ।   

LEAVE A REPLY

Please enter your comment!
Please enter your name here