ਐਸਐਚਓ ਅਤੇ ਕਾਂਸਟੇਬਲ ਵਿੱਚ ਸਨ ਸਮਲੈਂਗਿਕ ਰਿਸ਼ਤੇ, ਕਾਂਸਟੇਬਲ ਵੀਡੀਓ ਬਣਾ ਕੇ ਕਰਨ ਲਗਾ ਬਲੈਕਮੇਲ ਤਾਂ ਖੁੱਲਿਆ ਭੇਤ

ਰਾਜਸਥਾਨ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਰਾਜਸਥਾਨ ਦੇ ਨਾਗੋਰਾ ਵਿੱਚ ਇੱਕ ਕਾਂਸਟੇਬਲ ਅਤੇ ਐਸਐਚਓ ਦੇ ਵਿੱਚ ਮਹੀਨਿਆਂ ਤੋਂ ਚੱਲ ਰਹੇ ਸਮਲੈਂਗਿਕ ਰਿਸ਼ਤੇ ਅਤੇ ਬਲੈਕਮੇਂਲਿੰਗ ਦਾ ਖੁਲਾਸਾ ਹੋਇਆਂ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੱਸ ਦਈਏ ਕਿ ਨਾਗੌਰ ਜ਼ਿਲੇ ਦੇ ਐਸਪੀ ਰਾਮਮੂਰਤੀ ਜ਼ੋਸ਼ੀ ਨੇ ਦੱਸਿਆਂ ਕਿ ਕਾਂਸਟੇਬਲ ਪ੍ਰਦੀਪ ਬਾਜਵਾ ਅਤੇ ਇੱਕ ਥਾਣੇ ਦੇ ਐਸਐਚਓ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸਮਲੈਂਗਿਕ ਰਿਸ਼ਤੇ ਸਨ। ਕਾਂਸਟੇਬਲ ਚਲਾਕੀ ਨਾਲ ਐਚਐਚਓ ਨੂੰ ਬਲੈਕਮੇਲ ਕਰਨ ਦੀ ਪਲਾਨਿੰਗ ਬਣਾ ਕੇ ਅਤੇ ਉਸਦੀ ਵਿਡਿਓ ਬਣਾ ਕੇ ਤੰਗ ਕਰ ਰਿਹਾ ਸੀ, ਜਿਸਦੇ ਕਾਰਣ ਉਸਨੇ ਸ਼ਰਮਿੰਦਗੀ ਦੇ ਡਰ ਨਾਲ ਕਾਂਸਟੇਬਲ ਨੂੰ ਕਰੀਬ ਢਾਈ ਲੱਖ ਰੁਪਏ ਦੇ ਦਿੱਤੇ। ਪਰ ਕਾਂਸਟੇਬਲ ਹੋਰ ਪੈਸਿਆਂ ਦੇ ਨਾਲ ਐਚਐਚਓ ਕੋਲੋ ਕਾਰ ਦੀ ਵੀ ਮੰਗ ਕਰਨ ਲੱਗਾ।

Advertisements

ਜਿਸਦੇ ਕਾਰਣ ਐਸਐਚਓ ਨੇ ਬਲੈਕਮੇਲਿੰਗ ਤੋਂ ਤੰਗ ਆ ਕੇ ਕਾਂਸਟੇਬਲ ਦੇ ਖਿਲਾਫ ਥਾਣੇ ਵਿੱਚ ਮਾਮਲਾ ਦਰਜ ਕਰ ਦਿੱਤਾ। ਐਸਪੀ ਰਾਮਮੂਰਤੀ ਨੇ ਮਾਮਲੇ ਨੂੰ ਗੰਭੀਰਤਾਂ ਨਾਲ ਲੈਂਦੇ ਹੋਏ ਦੋਨਾਂ ਖਿਲਾਫ ਮਾਮਲਾ ਦਰਜ ਕਰਕੇ ਅਤੇ ਕਾਂਸਟੇਬਲ ਨੂੰ ਗਿ੍ਰਫਤਾਰ ਕਰਨ ਦੇ ਆਦੇਸ਼ ਦਿੱਤੇ ਹਨ। ਉਹਨਾਂ ਦੱਸਿਆਂ ਕਿ ਇਸ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here