ਖੁਦ ਦੀ ਸੁਰੱਖਿਆ ਲਈ ਵੀ ਟਰੈਫਿਕ ਨਿਯਮਾਂ ਨੂੰ ਅਪਣਾਉ: ਮਨਜੀਤ ਸਿੰਘ 

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਸਿਟੀ ਟ੍ਰੈਫਿਕ ਇੰਨਚਾਰਜ ਏ.ਐਸ.ਆਈ. ਮਨਜੀਤ ਸਿੰਘ ਜਿਨਾਂ ਨੇ 17 ਜੂਨ ਨੂੰ ਕਾਰਜਕਾਰੀ ਟ੍ਰੈਫਿਕ ਇਨਚਾਰਜ ਵਜੋਂ ਚਾਰਜ ਲਿਆ ਹੈ,  ਨੇ ਦੱਸਿਆ ਕਿ ਹਰ ਇਨਸਾਨ ਨੂੰ ਸਭ ਤੋਂ ਪਹਿਲਾਂ ਆਪਣੇ ਜੀਵਨ ਦੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਆਮ ਜਨਤਾ ਤੇ ਮੀਡੀਆ ਨੂੰ ਵੀ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਟ੍ਰੈਫਿਕ ਪੁਲਿਸ ਦਾ ਇਰਾਦਾ ਕਿਸੇ ਨੂੰ ਨਜਾਇਜ਼ ਪਰੇਸ਼ਾਨ ਕਰਨਾ ਨਹੀਂ ਹੁੰਦਾ। ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਜਾਂ ਜ਼ਰੂਰੀ ਕਾਗਜ਼ ਨਹੀ ਰੱਖਦਾ ਤਾਂ ਸਾਨੂੰ ਨਿਯਮਾਂ ਅਨੁਸਾਰ ਚਲਾਨ ਕਰਨਾ ਪੈਂਦਾ ਹੈ।

Advertisements

ਉਹਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਹੱਦ ਤੋਂ ਜ਼ਿਆਦਾ ਬਾਹਰ ਨਾ ਕੱਢਣ ਜਿਸ ਨਾਲ ਟ੍ਰੈਫਿਕ ਵਿੱਚ ਰੁਕਾਵਟ ਹੋਵੇ। ਵਾਹਨ ਚਾਲਕ ਆਪਣੇ ਪੂਰੇ ਕਾਗਜ਼ ਰੱਖਣ। ਉਹਨਾਂ ਨੌਜਵਾਨਾਂ ਨੂੰ ਪਟਾਖੇ ਵਾਲੇ ਸਿਲੰਸਰ, ਪ੍ਰੈਸ਼ਰ ਹਾਰਨ ਨੂੰ ਹਟਵਾਉਣ ਲਈ ਵੀ ਕਿਹਾ। ਸ਼ਹਿਰ ਵਿੱਚ ਸਵੇਰੇ 8.00 ਵਜੇ ਤੋਂ ਰਾਤ 8.00 ਤੱਕ ਨੋ ਐਂਟਰੀ ਹੈ। ਉਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਸਖਤੀ ਨਾਲ ਚਲਾਨ ਕੱਟੇ ਜਾ ਰਹੇ ਹਨ, ਜਿਨ੍ਹਾਂ ਵਿੱਚ ਪਟਾਕੇ ਸਿਲੰਸਰ ਦੇ  4, ਕਾਲੀ ਫਿਲਮ ਦੇ 3, ਬਿਨਾਂ ਨੰਬਰ ਪਲੇਟ ਦੇ 4, ਪ੍ਰੈਸ਼ਰ ਹਾਰਨ ਦੇ 4 , ਬਿਨਾਂ ਡੀ.ਐਲ. ਦੇ 4, ਓਵਰਲੋਡ ਦੇ 2, ਹੈਲਮੇਟ ਦੇ 3, ਬਿਨਾਂ ਬੀਮਾ ਦੇ 5 ਚਲਾਨ ਕੀਤੇ ਗਏ ਹਨ। 

LEAVE A REPLY

Please enter your comment!
Please enter your name here