ਮੰਡੀ ਗੋਬਿਦੰਗੜ੍ਹ ਵਿੱਚ ਲੁਟੇਰਿਆਂ ਨੇ ਲੋਹੇ ਦੀ ਫੈਕਟਰੀ ਦੇ ਮੁਲਾਜ਼ਮ ਨੂੰ ਗੋਲੀ ਮਾਰ ਕੇ ਲੁੱਟੇ 12 ਲੱਖ ਰੁਪਏ

ਮੰਡੀ ਗੋਬਿੰਦਗੜ੍ਹ ( ਦ ਸਟੈਲਰ ਨਿਊਜ਼)। ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਪ੍ਰੀਤ ਨਗਰ ਇਲਾਕੇ ਵਿੱਚ ਸਥਿਤ ਇੱਕ ਲੋਹਾ ਫੈਕਟਰੀ ਦੇ ਮੁਲਾਜ਼ਮ ਨੂੰ ਗੋਲੀ ਮਾਰ ਕੇ 12 ਲੱਖ ਰੁਪਏ ਲੁੱਟ ਕੇ ਲੈ ਜਾਣ ਦੀ ਖਬਰ ਮਿਲੀ ਹੈ। ਦੱਸਿਆਂ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਪਹਿਲਾਂ ਉਸਦੇ ਅੱਖਾਂ ਵਿੱਚ ਲਾਲ ਮਿਰਚੀ ਦਾ ਪਾਊਡਰ ਪਾਇਆਂ ਫਿਰ ਇਸਤੋਂ ਬਾਅਦ ਉਸਦੇ ਢਿੱਡ ਵਿੱਚ ਗੋਲੀ ਮਾਰ ਦਿੱਤੀ। ਲੁਟੇਰੇ ਰੁਪਇਆਂ ਦਾ ਬੈਗ ਭਰਕੇ ਫਰਾਰ ਹੋ ਗਏ।

Advertisements

ਜ਼ਖਮੀ ਦੀ ਪਹਿਚਾਣ ਪਰਮਿੰਦਰ ਸਿੰਘ ਮੋਟੂ ਨਿਵਾਸੀ ਸਰਹਿੰਦ ਬਾੜਾ ਦੇ ਤੋਰ ਤੋਂ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਪਰਮਿੰਦਰ ਦੇ ਢਿੱਡ ਵਿੱਚ ਗੋਲੀ ਫਸੀ ਹੋਈ ਹੈ, ਜਿਸਦਾ ਇਲਾਜ ਹਸਪਤਾਲ ਵਿੱਚ ਚਲ ਰਿਹਾ ਹੈ। ਪਰਮਿੰਦਰ ਜੋ ਕਿ ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਤੋਂ ਆਪਣੇ ਦਫਤਰ ਵਿੱਚ ਕੈਸ਼ ਲੈਕੇ ਆ ਰਿਹਾ ਸੀ ਅਤੇ ਜਿਸਦੇ ਕਾਰਣ ਉਸਦੀ ਲੁਟੇਰਿਆਂ ਵੱਲੋਂ ਰੇਕੀ ਕੀਤੀ ਗਈ। ਲੁਟੇਰੇ ਉਸਦੇ ਅੱਖਾਂ ਵਿੱਚ ਮਿਰਚਾ ਪਾ ਕੇ ਉਸ ਕੋਲੋ ਬੈਗ ਖੋਹ ਕੇ ਅਤੇ ਉਸਦੇ ਗੋਲੀ ਮਾਰ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਜਗਾਂ-ਜਗਾਂ ਦੀਆਂ ਸੀਸੀਟੀਵੀ ਫੁਟੇਜ਼ ਚੈਕ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here