
ਹਰਿਆਣਾ (ਦ ਸਟੈਲਰ ਨਿਊਜ਼)। ਮਹਿੰਦਰਗੜ੍ਹ ਦੇ ਪਿੰਡ ਸਿੰਗੜੀ ਰਾਜਪੂਤ ਵਿੱਚ ਸ਼ੱਕੀ ਹਾਲਾਤਾਂ ਵਿੱਚ ਮਾਂ ਅਤੇ ਬੇਟੀ ਦੀਆਂ ਲਾਸ਼ਾ ਦਰੱਖਤ ਨਾਲ ਲਟਕਣ ਦਾ ਸਮਾਚਾਰ ਮਿਲਿਆਂ ਹੈ। ਪਿੰਡ ਵਾਸੀਆਂ ਨੇ ਦੱਸਿਆਂ ਕਿ ਪਿੰਡ ਤੋਂ ਕਰੀਬ 1 ਕਿਲੋਮੀਟਰ ਦੂਰ ਇੱਕ ਦਰੱਖਤ ਤੇ 24 ਸਾਲਾਂ ਮਹਿਲਾ ਅਤੇ ਦੂਜੇ ਦਰੱਖਤ ਤੇ ਉਸਦੀ ਛੇ ਸਾਲ ਦੀ ਬੇਟੀ ਦਾ ਮਿ੍ਰਤਕ ਸਰੀਰ ਲਟਕਿਆਂ ਮਿਲਿਆਂ।

ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਰਮਾਰਟਮ ਲਈ ਭੇਜਿਆਂ। ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਖੁਦ ਆਤਮਹੱਤਿਆਂ ਕੀਤੀ ਹੈ ਕਿ ਜਾਂ ਫਿਰ ਉਹਨਾਂ ਨੂੰ ਮਾਰਿਆਂ ਗਿਆ ਹੈ। ਪਰ ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਨੋਂ ਲਾਸ਼ਾ ਦੇ ਪੈਰ ਜ਼ਮੀਨ ਤੇ ਟੀਕੇ ਹੋਏ ਸਨ ਅਤੇ ਇਸ ਸਥਿਤੀ ਵਿੱਚ ਕੋਈ ਆਤਮਹੱਤਿਆਂ ਨਹੀਂ ਕਰ ਸਕਦਾ।












