ਦਲੇਰ ਮਹਿੰਦੀ ਨੂੰ ਨਵਜੋਤ ਸਿੱਧੂ ਨਾਲ ਬੈਰਕ ਨੰਬਰ 10 ਵਿੱਚ ਰੱਖਿਆ, ਦਲੇਰ ਮਹਿੰਦੀ ਨੂੰ ਸੌਪੀ ਮੁਣਸ਼ੀ ਦੀ ਜ਼ਿੰਮੇਵਾਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਕਬੂਤਰਬਾਜ਼ੀ ਦੇ ਕੇਸ ’ਚ ਹੋਈ ਦੋ ਸਾਲਾਂ ਦੀ ਕੈਦ ਤਹਿਤ ਪਟਿਆਲਾ ਜੇਲ੍ਹ ਪਹੁੰਚੇ ਪੌਪ ਗਾਇਕ ਦਲੇਰ ਮਹਿੰਦੀ ਨੂੰ ਜੇਲ੍ਹ ਵਿੱਚ ਮੁਣਸ਼ੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਦਲੇਰ ਮਹਿੰਦੀ ਨੂੰ ਬੈਰਕ ਨੰਬਰ 10 ਵਿਚ ਨਵਜੋਤ ਸਿੰਘ ਸਿੱਧੂ ਨਾਲ ਰੱਖਿਆ ਗਿਆ। ਹਸਪਤਾਲ ਵਿਚ ਮੈਡੀਕਲ ਕਰਾਉਣ ਮਗਰੋਂ ਦਲੇਰ ਮਹਿੰਦੀ ਨੂੰ ਕੰਮ ਦੀ ਵੰਡ ਵੀ ਕਰ ਦਿੱਤੀ ਗਈ।

Advertisements

ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦਲੇਰ ਤੋਂ ਕਲੈਰੀਕਲ ਕੰਮ ਲੈਣ ਦੇ ਆਦੇਸ਼ ਜਾਰੀ ਕੀਤੇ ਹਨ। ਉਂਜ ਸੁਰੱਖਿਆ ਕਾਰਨਾਂ ਕਰਕੇ ਉਹ ਬੈਰਕ ਵਿੱਚ ਰਹਿ ਕੇ ਹੀ ਆਪਣਾ ਕੰਮ ਕਰੇਗਾ। ਇਸਦੇ ਨਾਲ ਹੀ ਜੇਲ੍ਹ ਮੁਲਾਜ਼ਮ ਰੋਜ਼ਾਨਾ ਦਲੇਰ ਮਹਿੰਦੀ ਨੂੰ ਬੈਰਕ ਵਿੱਚ ਰਜਿਸਟਰ ਦੇ ਕੇ ਜਾਇਆਂ ਕਰੇਗਾ ਅਤੇ ਕੰਮ ਮੁਕੰਮਲ ਵਾਪਿਸ ਹੋਣ ਮਗਰੋਂ ਵਾਪਸ ਲੈ ਜਾਇਆਂ ਕਰੇਗਾ। ਹੁਣ ਦੋਵੇਂ ਮੁਣਸ਼ੀ ਬੈਰਕ ਵਿੱਚ ਰਹਿ ਕੇ ਇਕੱਠਿਆਂ ਹੀ ਰਜਿਸਟਰਾਂ ਤੇ ਲਿਖਤ ਦਾ ਕੰਮ ਕਰਨਗੇ ।

LEAVE A REPLY

Please enter your comment!
Please enter your name here