ਹਮੀਰਾ ਮਿਲ ਸਾਹਮਣੇ 5 ਰੋਜਾ ਧਰਨੇ ਦੀ ਸਮਾਪਤੀ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਗਤਜੀਤ ਇੰਡਸਟਰੀਜ਼ ਲਿਮਟਿਡ ਹਮੀਰਾ ਵਿਖੇ ਪਿਛਲੇ 5 ਦਿਨਾਂ ਤੋਂ ਚੱਲ ਰਿਹੇ ਧਰਨੇ ਦੀ ਸਮਾਪਤੀ ਹੋ ਗਈ ਹੈ। ਇਸ ਸਮੇਂ ਜਿਲਾ ਪ੍ਧਾਨ ਸਰਵਣ ਸਿੰਘ ਬਾਊਪੁਰ ਨੇ ਆਖਿਆ ਕਿ ਜਥੇਬੰਦੀ ਦੇ ਯੋਧਿਆਂ ਵੱਲੋਂ ਅਨੁਸ਼ਾਸ਼ਨ ਅਤੇ ਦਿ੍ੜਤਾ ਨਾਲ ਧਰਨੇ ਨੂੰ ਨੇਪਰੇ ਚਾੜਿਆ ਹੈ। ਪ੍ਰੰਤੂ ਇਹ ਨਾ ਸਮਝਿਆ ਜਾਵੇ ਕਿ ਜਗਤਜੀਤ ਇੰਡਸਟਰੀਜ਼ ਦੇ ਖਿਲਾਫ਼ ਮੋਰਚਾ ਸਮਾਪਤ ਹੋ ਗਿਆ ਹੈ। ਜੇਕਰ ਪੰਜਾਬ ਸਰਕਾਰ ਨੇ ਆਉਣ ਵਾਲੇ ਦਿਨਾਂ ਦੌਰਾਨ ਇਸ ਫੈਕਟਰੀ ਤੇ ਬਣਦੀ ਕਾਰਵਾਈ ਕਰਕੇ  ਪ੍ਰਬੰਧਕਾ ਨੂੰ ਸਲਾਖਾਂ ਪਿੱਛੇ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਵੱਡੇ ਸੰਘਰਸ਼ ਉਲੀਕੇ ਜਾਣਗੇ। ਜਿਸਦੀ ਜਿੰਮੇਵਾਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਬੇਸ਼ਕੀਮਤੀ ਪਾਣੀਆਂ ਨੂੰ ਤਬਾਹ ਕਰਨ ਵਾਲਿਆਂ ਨੂੰ ਫਾਸੀ ਦੀ ਸਜਾ ਹੋਣੀ ਚਾਹੀਦੀ ਹੈ। 

Advertisements

ਧਰਨੇ ਦੀ ਸਮਾਪਤੀ ਸਮੇਂ ਭੁਲੱਥ ਦੇ ਐਸਡੀਐਮ ਹਰਦੀਪ ਸਿੰਘ ਅਤੇ ਡੀ,ਐਸ,ਪੀ ਖਾਂ ਸੁਖਨਿੰਦਰ ਸਿੰਘ ਨੂੰ ਮੰਗ ਪੱਤਰ ਸੋਪਿਆ ਗਿਆ। ਇਸ ਮੌਕੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਸਬੰਧਤ ਮੰਗ ਪੱਤਰ ਨੂੰ ਉੱਚ ਅਧਿਕਾਰੀਆਂ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ। ਇਸ ਸਮੇਂ ਸ਼ੇਰ ਸਿੰਘ ਮਹੀਵਾਲ ਜੋਨ ਪ੍ਧਾਨ ਸੁਲਤਾਨਪੁਰ ਲੋਧੀ, ਜਗਮੋਹਨ ਸਿੰਘ ਜਿਲਾ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸਿੰਘ ਜੱਬੋਵਾਲ ਜੋਨ ਬਾਬਾ ਬੀਰ ਸਿੰਘ ਦੇ ਪ੍ਧਾਨ,ਹਾਕਮ ਸਿੰਘ ਸ਼ਾਹਜਹਾਪੁਰ ਜਿਲਾਂ ਖਜਾਨਚੀ, ਹਰਵਿੰਦਰ ਸਿੰਘ ਉੱਚਾ ਜੋਨ ਪ੍ਧਾਨ ਮੀਰੀ ਪੀਰੀ ਗੁਰੂਸਰ, ਨਿਸ਼ਾਨ ਸਿੰਘ ਇਬਰਾਹੀਮਵਾਲ ਜੋਨ ਪ੍ਧਾਨ ਨਡਾਲਾ, ਨਿਰਮਲ ਸਿੰਘ ਇਬਰਾਹੀਮਵਾਲ , ਜਗਮੋਹਨ ਸਿੰਘ ਚੀਮਾ ਪ੍ਰਧਾਨ ਢਿਲਵਾਂ, ਡਾਕਟਰ ਗੁਰਦੀਪ ਸਿੰਘ, ਰਵਿੰਦਰ ਸਿੰਘ ਕੋਲੀਆ ਵਾਲ, ਡਾਕਟਰ ਕੁਲਜੀਤ ਸਿੰਘ ਚੰਦੀ, ਪੁਸ਼ਪਿੰਦਰ ਸਿੰਘ ਮੋਮੀ, ਸਰਬਜੀਤ ਸਿੰਘ ਕਾਲੇਵਾਲ ,ਮਨਜੀਤ ਸਿੰਘ ਡੱਲਾ, ਹਰਬੰਸ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ ਬਾਮੂਵਾਲ, ਜਗਮੀਤ ਸਿੰਘ ਗੱਗੀ, ਦਰਸ਼ਨ ਸਿੰਘ, ਸੁਖਜੀਤ ਸਿੰਘ, ਕੰਵਲਜੀਤ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ, ਅਮਰੀਕ ਸਿੰਘ, ਅਜੀਤ ਸਿੰਘ, ਸੁਰਿੰਦਰ ਸਿੰਘ ਪੱਡਾ, ਦਿਲਦਾਰ ਸਿੰਘ, ਅਵਤਾਰ ਸਿੰਘ ਸਲਾਹਕਾਰ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਲੱਖਾ, ਮੰਗਲ ਸਿੰਘ, ਮੁਖਤਿਆਰ ਸਿੰਘ ਮੁਡੀ ਛੰਨਾ, ਰਵਿੰਦਰ ਸਿੰਘ, ਗੁਰਦੀਪ ਸਿੰਘ, ਹਰਜਿੰਦਰ ਸਿੰਘ ਕੋਲੀਆਂ ਵਾਲ, ਮਹਿੰਦਰ ਸਿੰਘ ਮੁੰਡੀ ਛੰਨਾਂ, ਸੁਰਿੰਦਰ ਸਿੰਘ ਬਾਊਪੁਰ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਗੁਰਨਾਮ ਸਿੰਘ, ਰਘਬੀਰ ਸਿੰਘ ਭੰਡਾਲਬੇਟ, ਗੁਰਦਿਆਲ ਸਿੰਘ ਜੱਗ, ਜਸਪਾਲ ਸਿੰਘ ਨਡਾਲਾ, ਹਰਜੀਤ ਸਿੰਘ ਹੈਬਤਪੁਰ, ਸਰਬਜੀਤ ਸਿੰਘ ਬੱਲ, ਬਲਦੇਵ ਸਿੰਘ ਖਜਾਨਚੀ। 

LEAVE A REPLY

Please enter your comment!
Please enter your name here