ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਮੀਟਿੰਗ ‘ਚ ਚੱਲਿਆ ਰਚਨਾਵਾਂ ਦਾ ਦੌਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਮਦਨ ਵੀਰਾ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਜ਼ਨਰਲ ਸਕੱਤਰ ਡਾ. ਜਸਵੰਤ ਰਾਏ ਨੇ ਅੱਜ ਦੀ ਮੀਟਿੰਗ ਦਾ ਏਜੰਡਾ ਪੇਸ਼ ਕਰਦਿਆਂ ਆਏ ਹੋਏ ਕਵੀਆਂ, ਲੇਖਕਾਂ ਅਤੇ ਵਿਦਵਾਨਾਂ ਨੂੰ ਜੀ ਆਇਆਂ ਆਖਿਆ। ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਮੈਂਬਰਸ਼ਿਪ ਨਵਿਆਉਣ ਤੋਂ ਬਾਅਦ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੈਂਬਰਸ਼ਿਪ ਕੀਤੀ ਗਈ। ਸਭਾ ਵਲੋਂ ਤ੍ਰਿਪਤਾ ਕੇ. ਸਿੰਘ ਨੂੰ ੋਰਾਮ ਸਰੂਪ ਅਣਖੀ ਅਵਾਰਡ ਮਿਲਣ ਤੇ ਵਧਾਈ ਦਿੱਤੀ ਗਈ। ਇਸ ਸਮੇਂ ਸਭਾ ਨੇ ਲੇਖਕਾਂ, ਪੱਤਰਕਾਰਾਂ ਅਤੇ ਸਮਾਜ ਸੇਵੀਆਂ ਦੀ ਦਬਾਈ ਜਾ ਅਵਾਜ਼ ਅਤੇ ਫਿ਼੍ਰਕਾਪ੍ਰਸਤਾਂ ਖਿ਼ਲਾਫ਼ ਮਤਾ ਵੀ ਪਾਸ ਕੀਤਾ ਗਿਆ। ਉਪਰੰਤ ਹਾਜ਼ਰ ਕਵੀਆਂ ਨੇ ਸਾਵਣ ਮਹੀਨੇ ਆਪਣੀਆਂ ਤੋਰ—ਤਾਜ਼ਾ ਨਜ਼ਮਾਂ ਰਾਹੀਂ ਅਜਿਹਾ ਰੰਗ ਬੰਨਿ੍ਹਆ ਕਿ ਹਰ ਰੂਹ ਨਸ਼ਿਆ ਉਠੀ।

Advertisements

ਫਰਾਂਸ ਬੈਠੇ ਪਾਕਿਸਤਾਨ ਦੇ ਸ਼ਾਇਰ ਤੌਕੀਰ ਰੇਜ਼ਾ ਨੇ ਆਨ ਲਾਇਨ ਆਪਣੀਆਂ ਤਿੰਨ ਨਜ਼ਮਾਂ ਰਾਹੀਂ ਹਾਜ਼ਰੀ ਲੁਆ ਕੇ ਸਮਾਗਮ ਨੂੰ ਚਰਮ ਸੀਮਾ ਤੱਕ ਪਹੁੰਚਾ ਦਿੱਤਾ। ਕਲਾਮ ਪੇਸ਼ ਕਰਨ ਵਾਲਿਆਂ ਵਿੱਚ ਕਲਤਾਰ ਸਿੰਘ ਕੁਲਤਾਰ, ਸੁਰਿੰਦਰ ਕੰਗਵੀਂ, ਜਸਬੀਰ ਸਿੰਘ ਧੀਮਾਨ, ਡਾ. ਕਰਮਜੀਤ ਸਿੰਘ, ਭਾਰਤ ਭੂਸ਼ਨ ਭਾਰਤੀ, ਡਾ. ਸੁਖਦੇਵ ਸਿੰਘ ਢਿੱਲੋਂ, ਸੋਮਦੱਤ ਦਿਲਗੀਰ, ਰਾਜ ਕੁਮਾਰ, ਪ੍ਰਿੰ. ਗੁਰਦਿਆਲ ਸਿੰਘ, ਲਖਵਿੰਦਰ ਰਾਮ, ਸਤੀਸ਼ ਕੁਮਾਰ, ਡਾ. ਅਜੀਤ ਸਿੰਘ ਜੱਬਲ, ਪਰਮਜੀਤ ਕੌਰ ਭੁਲਾਣਾ, ਅੰਜੂ ਵ ਰੱਤੀ, ਤ੍ਰਿਪਤਾ ਕੇ ਸਿੰਘ, ਹਰਵਿੰਦਰ ਸਾਬੀ, ਦਰਸ਼ਨ ਸਿੰਘ ਦਰਸ਼ਨ, ਕੁਲਵੰਤ ਸਿੰਘ, ਮਾਨਵ, ਮੋਹਣ ਸਿੰਘ ਭੁਲਾਣਾ ਸਾਮਿਲ ਸਨ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਸਕਾਲਰ ਦੀਪਕ ਮਹਿਤਾ ਨੇ ਤ੍ਰਿਪਤਾ ਕੇ ਸਿੰਘ ਨੂੰ ਉਨ੍ਹਾਂ ਦੀ ਕਿਤਾਬ ਤੇ ਕੀਤੀ ਐੱਮ.ਫਿਲ ਦਾ ਥੀਸਜ਼ ਵੀ ਭੇਟ ਕੀਤਾ। ਪ੍ਰ੍ਰਧਾਨਗੀ ਭਾਸ਼ਣ ਵਿੱਚ ਮਦਨ ਵੀਰਾ ਨੇ ਪੇਸ਼ ਰਚਨਾਵਾਂ ਤੇ ਗਹਿਰ—ਗੰਭੀਰ ਟਿਪਣੀਆਂ ਕੀਤੀਆਂ ਅਤੇ ਆਪਣੀ ਨਵੀਂ ਕਿਤਾਬ ਘੇਰੇ ਤੋਂ ਬਾਹਰ ਚੋਂ ਕਵਿਤਾਵਾਂ ਵੀ ਸੁਣਾਈਆਂ। ਪ੍ਰੋਗਰਾਮ ਦੌਰਾਨ ਸਟੇਜ ਦੀ ਸਮੁੱਚੀ ਕਾਰਵਾਈ ਡਾ. ਜਸਵੰਤ ਰਾਏ ਨੇ ਨਿਭਾਈੇ।

LEAVE A REPLY

Please enter your comment!
Please enter your name here