ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਲੋਂ ਸਾਂਝੇ ਤੌਰ ਤੇ ਡੀ.ਸੀ. ਦਫਤਰ ਅੱਗੇ ਰੈਲੀ ਕਰਕੇ ਕੀਤਾ ਰੋਸ ਪ੍ਰਗਟ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ਤੇ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਜਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਢੰਗ ਟਪਾਊ ਨੀਤੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਉਪਰੰਤ ਏ.ਡੀ.ਸੀ, ਮੇਜਰ (ਡਾ:) ਅਮਿਤ ਮਹਾਜਨ ਨੂੰ ਮੰਗ ਪੱਤਰ ਦੇ ਕੇ ਮੁੱਖਮੰਤਰੀ, ਵਿੱਤ ਮੰਤਰੀ ਅਤੇ ਮੁੱਖ ਸਕੱਤਰ ਨੂੰ ਪੁਰਜੋਰ ਸਿਫਰਸ਼ਾ ਸਹਿਤ ਭੇਜਣ ਦੀ ਅਪੀਲ ਕੀਤੀ। ਰੈਲੀ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆ ਸੂਬਾ ਪ੍ਰਸ਼ ਸਕੱਤਰ ਬਲਵੀਰ ਸਿੰਘ ਸੈਣੀ ਨੇ ਦਸਿਆਂ ਕਿ ਨੂੰ ਰੈਲੀ ਨੂੰ ਸੰਬੋਧਨ ਕਰਦਿਆ ਸੁਖਦੇਵ ਸਿੰਘ ਢਿਲੋਂ, ਪਿ੍ਰੰਸੀਪਲ ਅਮਨਦੀਪ ਸ਼ਰਮਾ, ਮਲਕੀਤ ਸਿੰਘ, ਰਾਕੇਸ਼ ਮੋਹਨ, ਡੀ.ਕੇ ਮਹਿਤਾ, ਕੁਲਵੰਤ ਸਿੰਘ ਸੈਣੀ, ਉਂਕਾਰ ਸਿੰਘ, ਸਤੀਸ਼ ਰਾਣਾ ਸੂਬਾ ਪ੍ਰਧਾਨ ਪਪਸਫ, ਨੇ ਕਿਹਾ ਕਿ ਵਿਤ ਸਕੱਤਰ ਵੱਲੋਂ ਜੋ ਨੋਸਨਲ ਪੈਨਸ਼ਨ ਸੋਧ ਸਬੰਧੀ ਉਦਾਹਰਣ (ਇਲਸਟ੍ਰੇਸ਼ਨ) ਦਾ ਪੱਤਰ ਜੱਥੇਬੰਦੀ ਵਲੋਂ ਰੱਦ ਕਰਨਾ ਇਹ ਦਰਸਾਉਂਦਾ ਹੈ ਕਿ ਮੌਜੂਦਾ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਸਰਕਾਰ ਦਾ ਵਤੀਰਾ ਤੇ ਮਨਸ਼ਾ ਪੈਨਸ਼ਨਰਾਂ ਪ੍ਰਤੀ ਠੀਕ ਨਹੀਂ ਲਗਦੀ। ਜਿਸ ਕਰਕੇ ਸਮੁੱਚੇ ਪੈਨਸ਼ਨਰਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਨਾ ਸਮੇਂ ਦੀ ਤੀਬਰ ਲੋੜ ਹੈ।

Advertisements

ਸਰਕਾਰ ਅਤੇ ਵਿੱਤ ਮੰਤਰੀ ਵਲੋਂ ਬਾਰ ਬਾਰ ਜੱਥੇਬੰਦੀ ਨੂੰ ਮੀਟਿੰਗਾਂ ਦੇ ਕੇ ਕੋਈ ਸਾਰਥਿਕ ਇਨਸਾਫ ਨਾ ਦੇਣਾ ਵੀ ਪੈਨਸ਼ਨਰਾਂ ਨਾਲ ਧੋਖਾ ਅਤੇ ਸਰਕਾਰ ਦੀ ਨੀਅਤ ਤੇ ਸ਼ੱਕ ਪੈਦਾ ਕਰਦਾ ਹੈ। ਬੁਲਾਰਿਆ ਨੇ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੂਸਾਰ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਸਨਮਾਨਜਨਕ ਵਾਧਾ ਨਾ ਕਰਨਾ ਗੈਰ ਸਵੀਧਾਨਿਕ ਹੈ। ਆਗੂਆਂ ਕਿਹਾ ਕਿ 2.59 ਤਕ ਦੇ ਗੁਣਾਂਕ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਨਵਰੀ 2016 ਤੋਂ 30 ਜੂਨ 2021 ਤੱਕ ਬਣਦਾ ਪੇ ਕਮਿਸ਼ਨ ਦਾ ਬਕਾਇਆ, ਪੈਨਸ਼ਨਰਾਂ ਦੀ ਵਡੇਰੀ ਉਮਰ ਨੂੰ ਵੇਖਦੇ ਹੋਏ ਯੱਕ-ਮੁਸ਼ਤ ਜਾਰੀ ਕੀਤਾ ਜਾਵੇ, ਪੈਨਸ਼ਨਰਾਂ ਦੇ ਇਲਾਜ ਲਈ ਮੈਡੀਕਲ ਸਹੂਲਤ ਵਾਸਤੇ ਕੈਸ਼-ਲੈੱਸ ਹੈਲਥ ਪ੍ਰਣਾਲੀ ਲਾਗੂ ਕੀਤੀ ਜਾਵੇ। ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।

ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਦੋ ਕਿਸ਼ਤਾਂ ਜਾਰੀ ਕਰਕੇ ਡੀ. ਏ 34% ਦਿੱਤਾ ਜਾਵੇ। ਅੰਤ ਵਿੱਚ ਪੰਜਾਬ ਪੈਨਸ਼ਰਨਰਜ਼ ਕਨਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਅਤੇ ਜਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਪਿਛਲੀਆਂ ਸਰਕਰਾਂ ਅਤੇ ਮੌਜੂਦਾ ਸਰਕਾਰ ਦੀਆਂ ਪੈਨਸ਼ਨਰਾਂ ਪ੍ਰਤੀ ਮਾਰੂ ਨੀਤੀਆਂ ਦੀ ਤਿਖੀ ਆਲੋਚਨਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ‘ਚ ਹੋਣ ਵਾਲੀ ਮੀਟਿੰਗ ਵਿੱਚ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਤਿੱਖੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਸਮੂੰਹ ਪੈਨਸ਼ਨਰ ਅਤੇ ਮੁਲਾਜਮ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਕ੍ਰਿਪਾਲ ਸਿੰਘ, ਇੰਦਰਜੀਤ ਸਿੰਘ ਵਿਰਦੀ, ਵਿੱਤ ਸਕੱਤਰ ਬਾਲ ਕਿਸ਼ਨ, ਜਸਵੀਰ ਸਿੰਘ ਪ੍ਰਮਾਰ, ਜੋਗਿੰਦਰ ਸਿੰਘ, ਡਾ: ਤਰਲੋਚਨ ਸਿੰਘ, ਸ਼ਮਸ਼ੇਰ ਸਿੰਘ ਤਹਿਸੀਲ ਪ੍ਰਧਾਨ, ਓਮ ਸਿਘ ਸਟਿਆਣਾ, ਪ੍ਰਦੁਮਣ ਸਿੰਘ, ਬਲਬੀਰ ਸਿੰਘ, ਸੁੱਖਵਿੰਦਰ ਸਿੰਘ, ਸਟੇਜ ਦੀ ਕਾਰਵਾਈ ਜਿਲ੍ਹਾ ਮੀਤ ਪ੍ਰਧਾਨ ਸੂਰਜ ਪ੍ਰਕਾਸ਼ ਜੀ ਨੇ ਬਾਖੂਬੀ ਨਿਭਾਈ ।

LEAVE A REPLY

Please enter your comment!
Please enter your name here