Saturday, October 17, 2026
Home Punjab ਫਰੀਦਕੋਟ ਵਿਖੇ ਐਮਬੀਬੀਐਸ ਦੇ ਵਿਦਿਆਰਥੀ ਨੇ ਪੀਜੀ ਦੀ ਛੱਤ ਤੋਂ ਮਾਰੀ ਛਾਲ,...

ਫਰੀਦਕੋਟ ਵਿਖੇ ਐਮਬੀਬੀਐਸ ਦੇ ਵਿਦਿਆਰਥੀ ਨੇ ਪੀਜੀ ਦੀ ਛੱਤ ਤੋਂ ਮਾਰੀ ਛਾਲ, ਹਾਲਤ ਗੰਭੀਰ

ਫਰੀਦਕੋਟ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਫ਼ਰੀਦਕੋਟ ਵਿਚ ਐਮਬੀਬੀਐਸ ਦੇ ਵਿਦਿਆਰਥੀ ਵੱਲੋਂ ਆਪਣੇ ਪੀਜੀ ਦੀ ਛੱਤ ਤੋਂ ਛਾਲ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਮੌਕੇ ਤੇ ਵਿਦਿਆਰਥੀ ਨੂੰ ਇਲਾਜ ਲਈ ਜੀਜੀਐਸ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਫਿਲਹਾਲ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Advertisements

ਵਿਦਿਆਰਥੀ ਦੀ ਪਹਿਚਾਣ ਸ਼ਿਖਾਰ ਰਤਨ ਵਾਸੀ ਨਾਸਿਕ ਵਜੋਂ ਹੋਈ ਹੈ। ਉਹ ਫਰੀਦਕੋਟ ਦੇ ਮੁਹੱਲਾ ਜਾਨੀਆਂ ਵਿਖੇ ਇਕ ਨਿੱਜੀ ਪੀਜੀ ਵਿਚ ਰਹਿ ਰਿਹਾ ਸੀ। ਦੱਸ ਦਈਏ ਕਿ ਸ਼ਿਖਾਰ ਰਤਨ ਐਮਬੀਬੀਐਸ ਅਖੀਰਲੇ ਸਾਲ ਦਾ ਵਿਦਿਆਰਥੀ ਹੈ ਅਤੇ ਹੁਣ ਉਹ ਆਪਣੇ ਆਖਰੀ ਸਾਲ ਵਿੱਚ ਇੰਟਰਨਸ਼ਿਪ ਲਗਾ ਰਿਹ ਸੀ। ਪਰ ਹਾਲੇ ਨੌਜ਼ਵਾਨ ਵੱਲੋਂ ਛਾਲ ਮਾਰਨ ਦੇ ਕਾਰਨਾਂ ਦਾ ਪਤਾ ਨਹੀ ਲੱਗਿਆਂ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here