ਮੈਂ ਪਹਿਲਾਂ ਵੀ ਕਾਂਗਰਸੀ ਸੀ ਤੇ ਹੁਣ ਵੀ ਕਾਂਗਰਸੀ ਹਾਂ: ਅਨਿਲ ਸ਼ੁਕਲਾ

ਕਪੂਰਥਲਾ ( ਦ ਸਟੈਲਰ ਨਿਊਜ਼),ਰਿੋਪਰਟ: ਗੌਰਵ ਮੜੀਆ । ਕਾਂਗਰਸੀ ਆਗੂ ਦੀ ਫੋਟੋ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਨਾਲ ਹੋਣ ਤੇ ਸ਼ਹਿਰ ਵਿਚ ਇਕ ਵੱਖਰਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਹ ਚਰਚਾ ਹੈ ਕਿ ਜਲਦ ਹੀ ਕਪੂਰਥਲੇ ਦੇ ਕਈ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਵਿੱਚ ਜਾਣ ਲਈ ਤਿਆਰ ਹਨ। ਫੇਸਬੁੱਕ ਤੇ ਫੋਟੋ ਵਾਇਰਲ ਹੋਣ ਤੇ ਪੰਜਾਬੀ ਜਾਗਰਣ ਵੱਲੋਂ ਸੀਨੀਅਰ ਕਾਂਗਰਸੀ ਆਗੂ ਅਤੇ ਹਿੰਦੂ ਲੀਡਰ ਅਨਿਲ ਸ਼ੁਕਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਕਪੂਰਥਲੇ ਦੀ ਸਮੱਸਿਆ ਨੂੰ ਲੈ ਕੇ ਮੰਤਰੀ ਨਾਲ ਮਿਲਿਆ ਸੀ ਕਿਉਂਕਿ ਮੰਤਰੀ ਪੂਰੇ ਪੰਜਾਬ ਦੇ ਹਨ ਚਾਹੇ ਉਹ ਕੋਈ ਕਾਂਗਰਸੀ ਹੋਵੇ ਚਾਹੇ ਅਕਾਲੀ ਹੋਏ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੋਵੇ ਕਿਉਂਕਿ ਕੈਬਨਿਟ ਮੰਤਰੀ ਪੰਜਾਬ ਦੇ ਹਰੇਕ ਨਾਗਰਿਕ ਦਾ ਹੈ ਜਿਸ ਕਿਸੇ ਨੇ ਵੀ ਉਸਦੀ ਫੋਟੋ ਗਲਤ ਤਰੀਕੇ ਨਾਲ ਵਾਇਰਲ ਕੀਤੀ ਹੈ ਉਸਦੇ ਖ਼ਿਲਾਫ਼ ਲੀਗਲ ਐਕਸ਼ਨ ਲਵਾਂਗਾ ਅਤੇ ਨਾਲ ਹੀ ਮਾਣਹਾਨੀ ਦਾ ਦਾਅਵਾ ਪੇਸ਼ ਕਰਾਂਗਾ ।

Advertisements

ਉਹ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਨਾਲ ਹਨ ਅਤੇ ਉਹ ਪਹਿਲਾਂ ਵੀ ਕਾਂਗਰਸੀ ਸੀ ਤੇ ਅੱਜ ਵੀ ਕਾਂਗਰਸੀ ਹਨ। ਆਮ ਆਦਮੀ ਪਾਰਟੀ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਦਿਖੀ ਜੋ ਉਹ ਆਪਣੀ ਕਾਂਗਰਸ ਪਾਰਟੀ ਨੂੰ ਛੱਡ ਕੇ ਇਸ ਪਾਰਟੀ ਨਾਲ ਜੁੜ ਸਕਾਂ । ਉਸਦੀ ਫੋਟੋ ਨੂੰ ਗ਼ਲਤ ਤਰੀਕੇ ਨਾਲ ਵਾਇਰਲ ਕਰਨਾ ਅਤੇ ਉਸ ਉੱਪਰ ਪੋਸਟ ਪਾਉਣਾ ਇਕ ਛੋਟੀ ਰਾਜਨੀਤਿਕ ਦਾ ਸਬਕ ਹੈ । ਉਹ ਕਾਂਗਰਸ ਦਾ ਇਕ ਸੱਚਾ ਸਿਪਾਹੀ ਹੈ।

LEAVE A REPLY

Please enter your comment!
Please enter your name here