ਗੁਰਦਾਸਪੁਰ ਵਿੱਚ ਮਾਂ ਨੇ ਬੱਚਿਆਂ ਸਮੇਤ ਖਾਂਦਾ ਜ਼ਹਿਰ ਵਾਲਾ ਖਾਣਾ, ਮੌਤ

ਗੁਰਦਾਸਪੁਰ (ਦ ਸਟੈਲਰ ਨਿਊਜ਼: ਰਿਪੋਰਟ: ਜੋਤੀ ਗੰਗੜ੍ਹ। ਗੁਰਦਾਸਪੁਰ ‘ਚ ਮਾਂ ਵੱਲੋਂ ਖਾਣੇ ਵਿੱਚ ਜ਼ਹਿਰ ਮਿਲਾ ਕੇ ਪਹਿਲਾ ਆਪਣੇ ਬੱਚਿਆਂ ਨੂੰ ਦਿੱਤਾ ਗਿਆ ਅਤੇ ਫਿਰ ਉਸਨੇ ਜ਼ਹਿਰ ਵਾਲਾ ਖਾਣਾ ਖੁਦ ਖਾ ਲਿਆ। ਇਸ ਦੋਰਾਨ ਤਿੰਨਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆਂ ਗਿਆ, ਜਿੱਥੇ ਕਿ13 ਸਾਲਾ ਲੜਕੀ ਦੀ ਮੌਤ ਹੋ ਗਈ। ਮਾਂ ਤੇ ਬੇਟੇ ਦੀ ਹਾਲਤ ਗੰਭੀਰ ਬਣੀ ਹੋਈ ਸੀ ਪਰ ਇਲਾਜ ਚੱਲਦੇ ਮਾਂ ਅਤੇ ਬੇਟੇ ਦੀ ਵੀ ਮੌਤ ਹੋ ਗਈ।

Advertisements

ਮਾਮਲਾ ਗੁਰਦਾਸਪੁਰ ਦੇ ਪਿੰਡ ਤਰਪਾਲਾ ਦਾ ਹੈ। ਘਰੇਲੂ ਕਲੇਸ਼ ਵਜ੍ਹਾ ਦੱਸੀ ਜਾ ਰਹੀ ਹੈ। ਔਰਤ ਕੁਲਵਿੰਦਰਜੀਤ ਕੌਰ ਨੇ ਆਪਣੇ ਦੋ ਬੱਚਿਆਂ 13 ਸਾਲਾ ਲੜਕੀ ਸੁਮਰੀਨਪ੍ਰੀਤ ਕੌਰ ਅਤੇ 10 ਸਾਲਾ ਪੁੱਤਰ ਨੂੰ ਖਾਣੇ ਵਿੱਚ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ। ਪਰ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਮਾਂ ਅਤੇ ਬੇਟੇ ਦੀ ਇਲਾਜ ਦੋਰਾਨ ਮੌਤ ਹੋ ਗਈ।

LEAVE A REPLY

Please enter your comment!
Please enter your name here