ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਸਮੇਸ਼ ਯੂਥ ਕਲੱਬ ਮਖੂ ਬਰਾਂਚ ਵਿਖੇ ਰਨ ਅਵੇਅ ਕਪਲਜ਼ ਦੇ ਸਬੰਧ ਵਿੱਚ ਸਾਖਰਤਾ ਮੁਹਿੰਮ ਦਾ ਆਯੋਜਨ

????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਫਿਰੋਜ਼ਪੁਰ , (ਦ ਸਟੈਲਰ ਨਿਊਜ਼): ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਦਸਮੇਸ਼ ਯੂਥ ਕਲੱਬ ਮਖੂ ਬਰਾਂਚ ਵਿਖੇ ਰਨ ਅਵੇਅ ਕਪਲਜ਼ (ਨਵ ਵਿਆਹੁਤਾ ਘਰੋਂ ਭਗੌੜੇ ਜ਼ੋੜਿਆਂ) ਦੇ ਸਬੰਧ ਵਿੱਚ ਮਾਨਯੋਗ ਮੁੱਖ ਦਫ਼ਤਰ ਦੇ ਹੁਕਮਾਂ ਮੁਤਾਬਿਕ ਅਗਸਤ ਤੋਂ ਨਵੰਬਰ ਤੱਕ ਸਾਖਰਤਾ ਮੁਹਿੰਮ (ਕੰਪੇਨ) ਦਾ ਆਯੋਜਨ ਕੀਤਾ ਗਿਆ ।ਇਸ ਸੈਮੀਨਾਰ ਵਿੱਚ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ  ਅਥਾਰਟੀ, ਏਕਤਾ ਉੱਪਲ ਤੋਂ ਇਲਾਵਾ ਇਸ ਕਲੱਬ ਦੇ ਪ੍ਰਾਜੈਕਟ ਡਾਇਰੈਕਟਰ ਹਰਦਵਿੰਦਰ ਸਿੰਘ, ਡਾਕਟਰ ਬਲਜਿੰਦਰ ਸਿੰਘ, ਕੁਲਵਿੰਦਰ ਕੌਰ ਸਟਿਚਿੰਗ ਕੋਰਸ ਦੇ ਟ੍ਰੇਨਰ ਆਦਿ ਹਾਜ਼ਰ ਸਨ ।

Advertisements

ਇਸ ਮੌਕੇ ਹਰਦਵਿੰਦਰ ਸਿੰਘ ਪ੍ਰਾਜੈਕਟ ਡਾਇਰੈਕਟਰ ਨੇ ਬੋਲਦਿਆਂ ਦੱਸਿਆ ਕਿ ਇਹ ਦਸਮੇਸ਼ ਯੂਥ ਕਲੱਬ ਸੋਸਵਾ ਨਾਰਥ ਚੰਡੀਗੜ੍ਹ ਦੇ ਅਧੀਨ ਚੱਲਦਾ ਹੈ। ਇਸ ਕਲੱਬ ਅਧੀਨ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਹ ਸਿਲਾਈ ਕੋਰਸ ਵੀ ਇਸੇ ਅਧੀਨ ਚੱਲਦਾ ਹੈ। ਇਸ ਸੈਮੀਨਾਰ ਵਿੱਚ ਜੱਜ ਸਾਹਿਬ ਨੇ ਨਵ ਵਿਆਹੁਤਾ ਭਗੌੜੇ ਜੋੜਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਇਹ ਸਮਾਜ ਲਈ ਇੱਕ ਬਹੁਤ ਵੱਡੀ ਤ੍ਰਾਸਦੀ ਬਣ ਗਈ ਹੈ ਕਿ ਬਾਲਗ ਅਤੇ ਨਾਬਾਲਗ ਉਮਰ ਦੇ ਲੜਕੇ ਅਤੇ ਲੜਕੀਆਂ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਜਿਸ ਕਰਕੇ ਸਮਾਜ ਵਿੱਚ ਮਾਂ ਬਾਪ ਨੂੰ ਬਹੁਤ ਜਲੀਲ ਹੋਣਾ ਪੈਂਦਾ ਹੈ। ਇਸ ਦੇ ਉਲਟ ਉਹ ਆਪਣੀ ਮਨਮਰਜੀ ਕਰਦੇ ਹੋਏ ਇਸ ਸਥਿਤੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਜੱਜ ਸਾਹਿਬ ਨੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਪ੍ਰੋਟੈਕਸ਼ਨ ਸੈਂਟਰ, ਪੁਲਿਸ ਸੇਵਾਵਾਂ, ਮੈਡੀਕਲ ਸੇਵਾਵਾਂ ਬਾਰੇ ਵੀ ਦੱਸਿਆ। ਪਰ ਇਸ ਦੇ ਨਾਲ ਉਨ੍ਹਾਂ ਮੌਜੂਦ ਸਾਰੇ ਹਾਜ਼ਰੀਨ ਨੂੰ ਇਹ ਵੀ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਵਰਤਾਰਿਆਂ ਨੂੰ ਅੰਜਾਮ ਨਾ ਦਿੱਤਾ ਜਾਵੇ ਨਹੀਂ ਤਾਂ ਇਸ ਦੇ ਬੁਰੇ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣਾ ਪਵੇਗਾ।

ਇਸ ਤੋਂ ਬਾਅਦ ਇਸ ਕਲੱਬ ਵਿੱਚ ਸਿਲਾਈ ਕਢਾਈ ਵਿਸ਼ੇ ਦੀਆਂ ਸਿਖਿਆਰਥਣਾਂ ਵੱਲੋਂ ਤੀਆਂ ਦੇ ਤਿਉਹਾਰ ਦਾ ਮਹੀਨਾ ਹੋਣ ਕਾਰਨ ਤੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਜੱਜ ਸਾਹਿਬ ਇੱਥੇ ਐੱਫ. ਐੱਸ. ਡਬਲਿਊ ਅਤੇ ਟਰਾਂਸਜੈਂਡਰ ਵਰਕਰਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਨੂੰ ਦਸਮੇਸ਼ ਯੂਥ ਕਲੱਬ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਅਤੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਮਿਲਣ ਵਾਲੀਆਂ ਕਾਨੂੰਨੀ ਸਹਾਇਤਾ ਬਾਰੇ ਵੀ ਦੱਸਿਆ । ਇਸ ਤੋਂ ਬਾਅਦ ਵੈਕਸੀਨੇਸ਼ਨ ਵਿਭਾਗ ਦੇ ਕੋਆਰਡੀਨੇਟਰ ਸੁਨੀਲ ਕੁਮਾਰ ਜੀ ਨੂੰ ਮਿਲੇ ਜਿਨ੍ਹਾਂ ਨੇ ਇਸ ਏਰੀਏ ਦੇ ਇੱਕ ਪਿੰਡ ਮੱਲੂਵਾਲੀਏ ਵਾਲਾ ਵਿਖੇ ਜਿੱਥੇ ਕਿ ਬੇੜੀ ਰਾਹੀਂ ਜਾਣਾ ਪੈਂਦਾ ਹੈ ਉੱਥੇ ਜਾ ਕੇ ਲੋਕਾਂ ਦੀ ਵੈਕਸੀਨੇਸ਼ਨ ਕਰਵਾਈ। ਜੱਜ ਸਾਹਿਬ ਨੇ ਇਸ ਕੰਮ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੂੰ ਇਸ ਭਰੋਸੇ ਵਿੱਚ ਲਿਆ ਕਿ ਜੇਕਰ ਉਸ ਪਿੰਡ ਦੇ ਵਿਅਕਤੀਆਂ ਨੂੰ ਕੋਈ ਵੀ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਤਾਂ ਬੇਝਿਜਕ ਸਾਡੇ ਦਫ਼ਤਰ ਨਾਲ ਰਾਬਤਾ ਕਾਇਮ ਕੀਤਾ ਜਾਵੇ ਤਾਂ ਜੋੋ ਅਸੀਂ ਇਨਸਾਫ ਸਭਨਾਂ ਲਈ ਦੇ ਨਾਅਰੇ ਨੂੰ ਸਿੱਧ ਕਰ ਸਕੀਏ ।

    ਇਸ ਤੋਂ ਇਲਾਵਾ ਜੱਜ ਸਾਹਿਬ ਨੇ ਹਾਜ਼ਰ ਸਟਾਫ ਮੈਂਬਰਾਂ ਨੂੰ ਅਤੇ ਹਾਜ਼ਰ ਹੋਈਆਂ ਸਿਖਿਆਰਥਣਾਂ ਨੂੰ  ਮੁਫ਼ਤ ਕਾਨੂੰਨੀ ਸੇਵਾਵਾਂ, ਮਿਡੀਏਸ਼ਨ ਸੈਂਟਰ, ਵਿਕਟਮ ਕੰਪਨਸੇਸ਼ਨ ਸਕੀਮ, ਲੋਕ ਅਦਾਲਤਾਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ । ਇਸ ਤੋਂ ਬਾਅਦ ਵਕੀਲ ਸਾਹਿਬ ਨੇ ਸਥਾਈ ਲੋਕ ਅਦਾਲਤ ਅਤੇ ਮਿਤੀ 13/08/2022 ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਬਾਰੇ ਵਿਸਥਾਰ ਸਹਿਤ ਦੱਸਿਆ । ਇਸ ਤੋਂ ਇਲਾਵਾ ਜੱਜ ਸਾਹਿਬ ਵੱਲੋਂ ਪੰਜਾਬ ਲੀਗਲ ਸਰਵਿਸਜ਼ ਅਥਾਰਟੀ, ਐੱਸ. ਏ. ਐੱਸ. ਦਾ ਟੋਲ ਫਰੀ ਨੰਬਰ 1968, ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਲੈਂਡ ਲਾਈਨ ਨੰਬਰ 01632—235034 ਅਤੇ ਨਾਲਸਾ ਦਾ ਟੋਲ ਫਰੀ ਨੰਬਰ 15100 ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਗਿਆ । ਜਿਸ ਤੋਂ ਕਿਸੇ ਵੀ ਪ੍ਰਕਾਰ ਦੀ ਮੁਫ਼ਤ ਕਾਨੂੰਨੀ ਜਾਣਕਾਰੀ ਲਈ ਜਾ ਸਕਦੀ ਹੈ ।  ਅੰਤ ਵਿੱਚ ਕਲੱਬ ਦੇ ਪ੍ਰਾਜੈਕਟ ਡਾਇਰੈਕਟਰ ਅਤੇ ਸਾਰੇ ਸਟਾਫ ਵੱਲੋਂ ਜੱਜ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।

LEAVE A REPLY

Please enter your comment!
Please enter your name here