ਇੱਕ ਐਮ ਐਲ ਏ, ਇੱਕ ਪੈਨਸ਼ਨ ਪੰਜਾਬ ਸਰਕਾਰ ਵਲੋਂ ਇੱਕ ਹੋਰ ਵਧੀਆ ਕਦਮ: ਸੰਜੇ ਸ਼ਰਮਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਇੱਕ ਐਮ ਐਲ ਏ ਇੱਕ ਪੈਨਸ਼ਨ ਵਾਲੇ ਬਿੱਲ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਮੌਕੇ ਹੁਸ਼ਿਆਰਪੁਰ ਤੋਂ ਸਮਾਜ ਸੇਵੀ ਸੰਜੇ ਸ਼ਰਮਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਇਹ ਵੀ ਕਿਹਾ ਕਿ ਇਸ ਨਾਲ ਸਰਕਾਰੀ ਖਜਾਨੇ ਉੱਪਰ ਬੋਝ ਵੀ ਘਟੇਗਾ ਅਤੇ ਆਮ ਲੋਕਾਂ ਦੇ ਟੈਕਸ ਦਾ ਪੈਸਾ ਵੀ ਬਚਾਇਆ ਜਾ ਸਕਦਾ ਹੈ।

Advertisements

ਸੰਜੇ ਸ਼ਰਮਾ ਨੇ ਇਹ ਵੀ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਹਾਰੇ ਹੋਏ ਐਮ ਐਲ ਏ ਜੋ ਕਿ 3-4 ਪੈਨਸ਼ਨਾਂ ਲੈਂਦੇ ਸਨ, ਇਸ ਬਿੱਲ ਦੇ ਆਉਣ ਤੋਂ ਬਾਅਦ ਉਹਨਾਂ ਵਲੋਂ ਕੀਤੀ ਜਾਂਦੀ ਸਰਕਾਰੀ ਖਜਾਨੇ ਦੀ ਲੁੱਟ ਖਸੁੱਟ ਵੀ ਬੰਦ ਹੋਵੇਗੀ ਅਤੇ ਓਹੀ ਪੈਸਾ ਪੰਜਾਬ ਸਰਕਾਰ ਵਲੋਂ ਆਮ ਅਤੇ ਗਰੀਬ ਲੋਕਾਂ ਦੇ ਹਿੱਤ ਵਿੱਚ ਵਰਤਿਆ ਜਾਵੇਗਾ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ।

LEAVE A REPLY

Please enter your comment!
Please enter your name here