ਪਿੰਡ ਉਸਮਾਨ ਸ਼ਹੀਦ ਵਿਖੇ ਚੋਰਾਂ ਦਾ ਆਤੰਕ, ਲੱਖਾਂ ਰੁਪਏ ਦਾ ਸਾਮਾਨ ਲੈ ਕੇ ਚੋਰ ਫਰਾਰ

ਦਸੂਹਾ (ਦ ਸਟੈਲਰ ਨਿਊਜ਼), ਮਨੂ ਰਾਮਪਾਲ/ਅਮਰਜੀਤ। ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਵਿਖੇ ਨਰਵਾਲ ਮਾਰਕੀਟ ਵਿੱਚ ਚੋਰਾਂ ਵਲੋਂ ਤਿੰਨ ਦੁਕਾਨਾਂ ਦਾ ਸਫਾਇਆ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਚੋਰਾਂ ਨੇ ਰਾਤ ਤਕਰੀਬਨ ਦੋ ਵਜੇ ਇਸ ਮਾਰਕੀਟ ਵਿੱਚ ਪਹਿਲਾਂ ਸ਼ਰਾਬ ਪੀਤੀ ਅਤੇ ਫੇਰ ਮਾਰਕੀਟ ਦੇ ਮਾਲਕ ਦੇ ਦਫਤਰ ਵਿੱਚੋਂ ਏਸੀ ਅਤੇ ਇਨਵਰਟਰ ਚੋਰੀ ਕਰ ਲਿਆ।

Advertisements

ਇਸ ਦੇ ਨਾਲ ਹੀ ਰਿਪੇਅਰ ਦੀ ਦੁਕਾਨ ਤੋਂ ਹਥੌੜੇ, ਛੈਣੀਆਂ, ਟੂਲ ਕਿੱਟਾਂ ਅਤੇ ਤਾਂਬੇ ਦਾ ਸਮਾਨ ਚੋਰੀ ਕਰ ਲਿਆ। ਬੁੱਲ ਮਿੰਨੀ ਮਾਰਟ ਕਰਿਆਨਾ ਸਟੋਰ ਤੋਂ 4/5 ਲੱਖ ਦਾ ਸਮਾਨ ਅਤੇ 17,000 ਰੁਪਏ ਦੀ ਨਗਦੀ ਚੋਰੀ ਕਰ ਲਈ। ਚੋਰਾਂ ਨੇ ਬਾਕੀ ਦੁਕਾਨਾਂ ਦੇ ਤਾਲੇ ਵੀ ਤੋੜੇ ਪਰ ਉਹ ਖਾਲੀ ਸਨ। ਇਸ ਲਈ ਕੋਈ ਨੁਕਸਾਨ ਨਹੀਂ ਹੋਇਆ। ਇਹ ਸਾਰੀ ਘਟਨਾ 2 ਵਜੇ ਰਾਤ ਤੋਂ ਲੈ ਕੇ 3.15 ਤੱਕ ਸੀਸੀਟੀ ਵੀ ਵਿੱਚ ਕੈਦ ਹੋ ਗਈ। ਉਸ ਤੋਂ ਬਾਅਦ ਚੋਰਾਂ ਦੀ ਨਜ਼ਰ ਕੈਮਰੇ ਤੇ ਪੈਣ ਕਰਕੇ ਉਹ ਉੱਥੇ ਲੱਗਾ ਇਨਵਰਟਰ ਵੀ ਲੈ ਗਏ। ਸੂਚਨਾ ਮਿਲਣ ਤੇ ਦਸੂਹਾ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

LEAVE A REPLY

Please enter your comment!
Please enter your name here