ਪੁਲਿਸ ਪਰਿਵਾਰ ਵੈਲਫੇਅਰ ਐਸੋਸਿਏਸ਼ਨ ਨੇ ਐਸਐਚਓ ਬਰਾੜ ਦੇ ਖਿਲਾਫ ਕਾਰਵਾਈ ਦੀ ਕੀਤੀ ਮੰਗ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੁਲਿਸ ਪਰਿਵਾਰ ਵੈਲਫੇਅਰ ਐਸੋਸਿਏਸ਼ਨ ਵਲੋਂ ਹੁਸ਼ਿਆਰਪੁਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਹਰਿਆਣਾ ਥਾਣੇ ਵਿੱਚ ਤਾਇਨਾਤ ਏਐਸਆਈ ਨੇ ਆਤਮਹੱਤਿਆ ਕੀਤੀ ਹੈ ਉਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਜੋ ਕਿ ਇਕ ਐਸ ਐਚ ਓ ਨੇ ਏਐਸਆਈ ਸਤੀਸ਼ ਕੁਮਾਰ ਨਾਲ ਹੱਦੋਂ ਵੱਧ ਬੱਦਤਮੀਜੀ ਕੀਤੀ ਤੇ ਉਸਦਾ ਨਤੀਜਾ ਇਹ ਨਿਕਲਿਆ ਕਿ ਹੁਣ ਤੁਸੀ ਉਸ ਐਸਐਚਓ ਨੂੰ ਬਚਾ ਰਹੇ ਹੋ ਇਸਤੋਂ ਪਹਿਲਾ ਇਹ ਐਸਐਚਓ ਸੀਆਈਏ ਹੁਸ਼ਿਆਰਪੁਰ ਵਿੱਚ ਤੈਨਾਤ ਸਨ।

Advertisements

ਉਦੋਂ ਵੀ ਇਕ ਮੁਲਾਜ਼ਮ ਇਸ ਕੋਲ਼ੋ ਤੰਗ ਆ ਕੇ ਆਤਮਹੱਤਿਆ ਕਰ ਗਿਆ ਸੀ ਤਾਂ ਵੀ ਤੁਸੀ ਇਸ ਨੂੰ ਬਚਾ ਲਿਆ ਤੇ ਹੁਣ ਵੀ ਸਤੀਸ਼ ਕੁਮਾਰ ਦੇ ਪਰਿਵਾਰ ਨੂੰ ਡਰਾ ਧਮਕਾਂ ਕੇ ਜਾ ਲਾਲਚ ਦੇ ਕੇ ਜਾ ਜੋ ਵੀ ਤਰੀਕਾ ਵਰਤ ਸਕਦੇ ਹੋ ਵਰਤ ਕੇ ਉਸ ਨੂੰ ਬਚਾ ਰਹੇ ਹੋ ਕਿਉਂਕਿ ਉਹ ਤੁਹਾਡਾ ਕਮਾਊ ਪੁੱਤ ਹੈ ਤਾਂ ਕਰਕੇ ਤੇ ਇਸ ਵਿੱਚ ਮੈ ਮੌਕੇ ਤੇ ਜਾ ਕੇ ਦੇਖਿਆ ਕਿ ਮੌਕੇ ਤੇ ਐਸਐਚਓ, ਐਸਪੀਡੀ, ਡੀਐਸਪੀ ਇਹ ਕਹਿੰਦੇ ਕਿ ਜੋ ਸਾਡੇ ਅਫਸਰਾ ਦਾ ਹੁਕਮ ਹੈ ਉਹ ਹੋਵੇਗਾ ਅਸੀਂ ਪੁੱਛਦੇ ਹਾ ਕਿ ਆਤਮਹੱਤਿਆ ਉਸ ਨੇ ਓੁਕਾਰ ਸਿੰਘ ਕੋਲ਼ੋ ਤੰਗ ਆ ਕੇ ਕੀਤੀ ਤੇ ਲਾਈਵ ਹੋ ਕੇ ਕੀਤੀ ਲਿਖਤੀ ਨੋਟ ਵੀ ਦਿੱਤਾ ਇਸ ਵਿੱਚ ਪਰਚਾ ਦੇਣ ਲਈ ਕਿਸੇ ਦੇ ਬਿਆਨਾਂ ਦੀ ਲੋੜ ਨਹੀਂ ਅਗਰ ਅੱਜ ਤੱਕ ਪਰਚਾ ਨਾ ਦਿੱਤਾ ਤਾਂ ਕੱਲ ਤੋਂ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਤੇ ਰੋਸ਼ ਮਾਰਚ ਕੱਡਿਆ ਜਾਵੇਗਾ ਤੇ ਉਸ ਵਕਤ ਕੋਈ ਗਲਤ ਘਟਨਾ ਹੋਈ। ਉਸ ਦੀ ਜ਼ਿੰਮੇਵਾਰੀ ਐਸਐਸਪੀ ਮੌਕਾ ਦੀ ਹੋਵੇਗੀ ਇਸ ਵਿੱਚ ਰਿਟਾਇਰ ਪੁਲਿਸ ਮੁਲਾਜ਼ਮ ਜਥੇਬੰਦੀ, ਰਿਟਾਇਰ ਆਰਮੀ ਜਥੇਬੰਦੀ ਤੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਪਹੁੰਚੇਗੀ। ਅੱਜ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ । ਇਸ ਮੌਕੇ ਤੇ ਪ੍ਰਧਾਨ ਭੁਪਿੰਦਰ ਸਿੰਘ, ਉਪਪ੍ਰਧਾਨ ਬਲਜੀਤ ਸਿੰਘ, ਸਰਪ੍ਰਸਤ ਡੀਐਸਪੀ ਰਜਿੰਦਰਪਾਲ ਆਨੰਦ, ਜਨਰਲ ਸਕੱਤਰ ਗੁਰਵਿੰਦਰ ਸਿੰਘ ਘੁੰਮਣ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here