ਨਿਜੀ ਨਰਸਿੰਗ ਹੋਮ ਦੀ ਸਕੈਨਿੰਗ ਮਸ਼ੀਨ ਨੂੰ ਕੀਤਾ ਸੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਪੀ.ਸੀ.ਐਂਡ ਪੀ ਐਂਨ ਡੀ.ਟੀ ਐਕਟ ਤਹਿਤ ਲਿੰਗ ਜਾਂਚ ਅਤੇ ਭਰੂਣ ਹੱਤਿਆ ਕਾਨੂੰਨੀ ਅਪਰਾਧ ਹੈ ਅਤੇ ਇਸ ਐਕਟ ਦੀ ਉਲੰਘਣਾ ਦੀ ਸੂਚਨਾ ਦੇ ਮੱਦੇਨਜ਼ਰ ਅੰਤਰਰਾਜੀ ਹਰਿਆਣਾ ਰਾਜ ਤੋਂ ਜ਼ਿਲ੍ਹਾ ਫਤਿਆਬਾਦ ਅਤੇ ਜ਼ਿਲ੍ਹਾ ਸਿਰਸਾ ਦੀ ਪੀ.ਐਂਨ ਡੀ.ਟੀ ਟੀਮ ਨਾਲ ਜ਼ਿਲ੍ਹਾ ਐਪ੍ਰੋਪਿਏਟ ਅਥਾਰਟੀ-ਕਮ-ਸਿਵਲ ਸਰਜਨ ਦੁਆਰਾ ਗਠਿਤ ਟੀਮ ਵਲੋਂ  ਪੁਲਿਸ ਪਾਰਟੀ ਨੂੰ ਸ਼ਾਮਿਲ ਕਰਕੇ ਬੀਤੀ ਸ਼ਾਮ ਸਾਂਝੀ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਸ਼ਹਿਰ ਦੇ ਊਨਾ ਰੋਡ ਸਥਿਤ ਨਿਜੀ ਨਰਸਿੰਗ ਹੋਮ ਵਿਖੇ ਛਾਪੇਮਾਰੀ ਕਰਕੇ ਲਿੰਗ ਜਾਂਚ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ। 

Advertisements

ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਡਾ.ਅਮਰਜੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਰਾਜ ਦੇ ਸਿਰਸਾ ਅਤੇ ਫਤਿਆਬਾਦ ਜ਼ਿਲ੍ਹੇ ਨਾਲ ਸੰਬੰਧਿਤ ਪੀ ਐਂਨ ਡੀ.ਟੀ ਟੀਮ ਜਿਸ ਵਿੱਚ ਸ਼੍ਰੀ ਬਲਰਾਮ ਜਾਖੜ ਕਾਰਜਕਾਰੀ ਮਜਿਸਟੇ੍ਰਟ ਡਾ.ਸ਼ੁਭਾਸ਼ ਚੰਦਰ ਨੋਡਲ ਅਫਸਰ ਪੀ ਐਂਨ ਡੀ.ਟੀ, ਡਾ.ਸੁਰਿੰਦਰ ਵਾਸੂ, ਡਾ.ਸਰਦ ਤੁਲੀ ਦੀ ਟੀਮ ਦੀ ਸੂਚਨਾ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸੁਨੀਲ ਅਹੀਰ, ਜ਼ਿਲ੍ਹਾ ਪੀ ਐਂਨ ਡੀ.ਟੀ ਕੋਆਰਡੀਨੇਟਰ ਅਭੈ ਮੋਹਨ ਅਤੇ ਜੁਨੀਅਰ ਸਹਾਇਕ ਕੇਵਲ ਕ੍ਰਿਸ਼ਨ ਅਧਾਰਿਤ ਟੀਮ ਵਲੋਂ ਸ਼ਸ਼ੀ ਨਰਸਿੰਗ ਹੋਮ ਵਿਖੇ ਡਿਕਾਏ (ਨਕਲੀ ਮਰੀਜ਼) ਦੇ ਗਰਭ ਵਿੱਚ ਪਲ ਰਹੇ ਲਿੰਗ ਜਾਂਚ ਕਰਵਾਉਣ ਵਿੱਚ ਸ਼ਾਮਿਲ ਮਹਿਲਾ ਦਲਾਲ ਪਾਸੋਂ ਮੌਕੇ ਤੇ ਡਿਕਾਏ ਰਾਸ਼ੀ ਦੇ ਰੁਪਏ ਪ੍ਰਾਪਤ ਕਰਕੇ ਮਹਿਲਾ ਦਲਾਲ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਵਲੋਂ ਪੀ.ਸੀ.ਐਂਡ ਪੀ ਐਂਨ ਡੀ.ਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜ਼ਿਲ੍ਹਾ ਐਪ੍ਰੋਪਿਏਟ ਅਥਾਰਟੀ ਪੀ ਐਂਨ ਡੀ.ਟੀ ਦੀ ਟੀਮ ਵਲੋਂ ਸ਼ਸ਼ੀ ਨਰਸਿੰਗ ਹੋਮ ਦੀ ਸਕੈਨਿੰਗ ਮਸ਼ੀਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਉਚ ਅਧਿਕਾਰੀਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ।  

LEAVE A REPLY

Please enter your comment!
Please enter your name here