ਪੁਲਿਸ ਵੱਲੋਂ 2 ਨਸ਼ਾ ਸਮੱਗਲਰ ਕਾਰ ਸਮੇਤ ਕਾਬੂ, 53 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਤਾਜ ਸਿੰਘ ਚਾਹਲ ੀਫਸ਼ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿਲੋਂ ਫ.ਫ.ਸ਼ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਰਾਜੇਸ਼ ਕੱਕੜ ਫ.ਫ.ਸ਼ ਉਪ-ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਅਧੀਨ ਵਿਸ਼ੇਸ਼ ਟੀਮ ਵੱਲੋਂ ਜਿਲਾ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਦੇ ਏਰਿਆ ਵਿੱਚ ਨਸ਼ਾ ਸਪਲਾਈ ਕਰਨ ਵਾਲੇ 2 ਨਸ਼ਾ ਤਸਕਰਾਂ ਰਿੰਕੂ ਉਰਫ ਕਰਨ ਦੇਵ ਪੁੱਤਰ ਮਸਤ ਰਾਮ ਵਾਸੀ ਕੋਟਲਾ ਗੌਂਸਪੁਰ ਥਾਣਾ ਸਦਰ ਹੁਸ਼ਿਆਰਪੁਰ ਅਤੇ ਕੁਲਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਭਦਾਸ ਥਾਣਾ ਬੇਗੋਵਾਲ ਜਿਲਾ ਕਪੂਰਥਲਾ ਹਾਲ ਵਾਸੀ ਪਿੰਡ ਧੂਤ ਕਲਾਂ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਨੂੰ ਸਮੇਤ ਇੱਕ ਕਾਰ ਮਾਰਕਾ ਇੰਡੀਗੋ ਮਾਂਜਾ ਨੰਬਰ ਪੀ.ਬੀ-35 ਐਨ 6499 ਕਾਬੂ ਕਰਕੇ ਉਹਨਾਂ ਪਾਸੋ 53 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

Advertisements

ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 19.09.2022 ਸੀ.ਆਈ.ਏ. ਸਟਾਫ ਵਿੱਚ ਤਾਇਨਾਤ ਐਸ.ਆਈ. ਜੋਗਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੋਰਾਨ ਗਸ਼ਤ ਅੱਡਾ ਧੂਤ ਕਲਾਂ ਵਿਖੇ ਮਿਲੀ ਇਤਲਾਹ, “ਕਿ ਰਿੰਕੂ ਉਰਫ ਪਰਮ ਦੇਵ ਪੁਤਰ ਮਸਤ ਰਾਮ ਵਾਸੀ ਕੋਟਲਾ ਗੌਂਸਪੁਰ ਥਾਣਾ ਸਦਰ ਹੁਸ਼ਿਆਰਪੁਰ ਅਤੇ ਕੁਲਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਭਦਾਸ ਥਾਣਾ ਬੇਗੋਵਾਲ ਜਿਲਾ ਕਪੂਰਥਲਾ ਹਾਲ ਵਾਸੀ ਪਿੰਡ ਧੂਤ ਕਲਾਂ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਚੂਰਾ ਪੋਸਤ ਦੀ ਸਮਗਲਿੰਗ ਕਰਦੇ ਹਨ” ਦੇ ਅਧਾਰ ਤੇ ਮੁਕਦਮਾਂ ਨੰਬਰ 100 ਮਿਤੀ 19.09.2022 ਅ.ਧ. 15-61-85 ਐਨ.ਡੀ.ਪੀ.ਐਸ. ਐਕਟ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਦਰਜ ਕਰਕੇ ਰਿੰਕੂ ਉਰਫ ਪਰਮਦੇਵ ਅਤੇ ਕੁਲਵਿੰਦਰ ਕੌਰ ਉਕਤਾਨ ਨੂੰ ਕਾਰ ਮਾਰਕਾ ਇੰਡੀਗ ੋ ਮਾਂਜਾ ਨੰਬਰ ਪੀ.ਬੀ -35 ਐਨ 6499 ਸਮੇਤ ਕਾਬੂ ਕਰਕੇ ਕਾਰ ਵਿਚੋ 53 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ। ਉਕਤ ਦੋਸ਼ੀਆਂ ਦੇ ਭੳਚਕਾੳਰਦ ਅਤੇ ਢੋਰਾੳਰਦੲਦ ਲ਼ਨਿਕਸ ਦਾ ਪਤਾ ਲਗਾਉਣ ਲਈ ਦੋਸ਼ੀਆਨ ਉਕਤਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਬਰਾਮਦਗੀ

53 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ ਇੱਕ ਕਾਰ ਇੰਡੀਗੋ ਮਾਂਜਾ ਨੰਬਰ ਪੀ.ਬੀ-35 ਐਨ 6499

ਗ੍ਰਿਫਤਾਰ ਦੋਸ਼ੀ

  1. ਰਿੰਕੂ ਉਰਫ ਪਰਮ ਦੇਵ ਪੁਤਰ ਮਸਤ ਰਾਮ ਵਾਸੀ ਕੋਟਲਾ ਗੌਂਸਪੁਰ ਥਾਣਾ ਸਦਰ ਹੁਸ਼ਿਆਰਪੁਰ
  2. ਕੁਲਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਭਦਾਸ ਥਾਣਾ ਬੇਗੋਵਾਲ ਜਿਲਾ ਕਪੂਰਥਲਾ ਹਾਲ
    ਵਾਸੀ ਪਿੰਡ ਧੂਤ ਕਲਾਂ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ

LEAVE A REPLY

Please enter your comment!
Please enter your name here