Monday, October 19, 2026
Home Crime ਬੱਚਾ ਦਾਦੀ ਨਾਲ ਸੌਣ ਦੀ ਕਰਦਾ ਸੀ ਜ਼ਿੱਦ, ਮਾਂ ਨੇ ਉਤਾਰਿਆ ਮੌਤ...

ਬੱਚਾ ਦਾਦੀ ਨਾਲ ਸੌਣ ਦੀ ਕਰਦਾ ਸੀ ਜ਼ਿੱਦ, ਮਾਂ ਨੇ ਉਤਾਰਿਆ ਮੌਤ ਦੇ ਘਾਟ, ਅਦਾਲਤ ਨੇ ਦਿੱਤੀ ਉਮਰ ਕੈਦ ਦੀ ਸਜ਼ਾ ਤੇ 50 ਹਜ਼ਾਰ ਜੁਰਮਾਨਾ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਪਿੰਡ ਸੋਹਲ ਜਾਗੀਰ ਤੋ ਇਕ ਦਿਲ ਦਿਲਹਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿਥੇ ਇਕ ਮਾਂ ਪੁੱਤਰ ਦੀ ਲੰਬੀ ਉਮਰ ਦੀਆ ਅਰਦਾਸਾ ਕਰਦੀ ਹੈ, ਉਥੇ ਹੀ ਇਕ ਇਹੋ ਜਿਹੀ ਵੀ ਮਾਂ ਹੈ ਜਿਸ ਨੇ ਅਪਣੇ 6 ਸਾਲਾਂ ਦੇ ਪੁੱਤਰ (ਅਰਸ਼ਪ੍ਰੀਤ ਸਿੰਘ) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕਤਲ ਦਾ ਕਾਰਨ ਇਹ ਸੀ ਕਿ 6 ਸਾਲਾ ਅਰਸ਼ਪ੍ਰੀਤ ਆਪਣੀ ਦਾਦੀ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਤੇ ਉਸ ਨਾਲ ਸੌਣ ਦੀ ਜ਼ਿੱਦ ਕਰਦਾ ਸੀ। ਇਸ ਕਤਲ ਕੇਸ ਵਿੱਚ ਅਦਾਲਤ ਨੇ ਦੋਸ਼ੀ ਮਾਂ ਕੁਲਵਿੰਦਰ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 50,000 ਦਾ ਜੁਰਮਾਨਾ ਲਗਾਇਆ ਹੈ । ਇਹ ਘਟਨਾ 8 ਜੂਨ 2020 ਦੀ ਹੈ। ਦੋਸ਼ੀ ਔਰਤ ਨੇ ਆਪਣੇ ਪੁੱਤਰ ਨੂੰ ਉਸ ਸਮੇਂ ਮਾਰ ਦਿੱਤਾ ਜਦੋਂ ਬੱਚਾ ਆਪਣੇ ਦਾਦਾ-ਦਾਦੀ ਨਾਲ ਸੌਣ ਲਈ ਜ਼ੋਰ ਦੇ ਰਿਹਾ ਸੀ । ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ।

Advertisements

ਆਪਣੇ ਬਿਆਨ ਵਿੱਚ ਅਵਤਾਰ ਸਿੰਘ ਨੇ ਦੱਸਿਆ ਕਿ ਉਸਦਾ ਪੋਤਾ ਅਰਸ਼ਪ੍ਰੀਤ ਸਿੰਘ ਆਪਣੀ ਦਾਦੀ ਚਰਨਜੀਤ ਕੌਰ ਦੇ ਬਹੁਤ ਨੇੜੇ ਸੀ ਅਤੇ ਉਸਨੂੰ ਬਹੁਤ ਪਿਆਰ ਕਰਦਾ ਸੀ । ਪਰ ਦਾਦੀ ਪੋਤੇ ਦਾ ਇਹ ਪਿਆਰ ਸਾਡੀ ਨੂੰਹ ਕੁਲਵਿੰਦਰ ਕੌਰ ਨੂੰ ਰਾਸ ਨਹੀਂ ਆਉਂਦਾ ਸੀ, ਜਿਸ ਨੂੰ ਲੈ ਕੇ ਪਰਿਵਾਰ ਦੇ ਹੋਰ ਮੈਂਬਰਾਂ ਵਿਚਕਾਰ ਅਕਸਰ ਬਹਿਸ ਹੁੰਦੀ ਰਹਿੰਦੀ ਸੀ । 8 ਜੂਨ 2020 ਨੂੰ ਜਦੋਂ ਬੱਚਾ ਇੱਕ ਵਾਰ ਫਿਰ ਆਪਣੀ ਦਾਦੀ ਨਾਲ ਸੌਣ ‘ਤੇ ਜ਼ੋਰ ਦਿੰਦਾ ਸੀ ਤਾਂ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਰਾਤ ਨੂੰ ਕੁਲਵਿੰਦਰ ਨੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ।

ਘਟਨਾ ਵਾਲੀ ਰਾਤ ਲਗਭਗ 9:30 ਵਜੇ ਅਵਤਾਰ ਸਿੰਘ ਅਤੇ ਉਸ ਦੀ ਪਤਨੀ ਘਰ ਦੀ ਲਾਬੀ ਵਿੱਚ ਬੈਠੇ ਸਨ, ਜਦੋਂ ਕਿ ਕੁਲਵਿੰਦਰ ਕੌਰ ਆਪਣੇ ਪੁੱਤਰ ਅਰਸ਼ਪ੍ਰੀਤ ਨਾਲ ਇੱਕ ਕਮਰੇ ਦੇ ਅੰਦਰ ਸੀ । ਅਚਾਨਕ ਬੱਚੇ ਦੀਆਂ ਚੀਕਾਂ ਸੁਣਾਈ ਦਿੱਤੀਆਂ। ਜਦੋਂ ਜੋੜਾ ਕਮਰੇ ਵਿੱਚ ਭੱਜਿਆ ਤਾਂ ਉਨ੍ਹਾਂ ਨੇ ਅਰਸ਼ਪ੍ਰੀਤ ਨੂੰ ਬਿਸਤਰੇ ‘ਤੇ ਖੂਨ ਨਾਲ ਲੱਥਪੱਥ ਪਿਆ ਦੇਖਿਆ, ਜਦੋਂ ਕਿ ਕੁਲਵਿੰਦਰ ਕੌਰ ਉੱਥੇ ਸਬਜ਼ੀ ਵਾਲਾ ਚਾਕੂ ਫੜੀ ਖੜ੍ਹੀ ਸੀ। ਦੋਸ਼ ਹੈ ਕਿ ਕੁਲਵਿੰਦਰ ਕੌਰ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਆਪਣੇ ਪੁੱਤਰ ਦੇ ਪੇਟ ਵਿੱਚ ਦੋ ਵਾਰ ਚਾਕੂ ਮਾਰਿਆ ਸੀ । ਗੰਭੀਰ ਜ਼ਖਮੀ ਅਰਸ਼ਪ੍ਰੀਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਹ ਰਸਤੇ ਵਿੱਚ ਹੀ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਕਤਲ ਲਈ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਗਵਾਹਾਂ ਦੇ ਬਿਆਨਾਂ, ਸਬੂਤਾਂ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਦਾਲਤ ਨੇ ਕੁਲਵਿੰਦਰ ਕੌਰ ਨੂੰ ਦੋਸ਼ੀ ਪਾਇਆ। ਆਪਣੇ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਹੈ, ਜਿਸ ਵਿੱਚ ਇੱਕ ਮਾਂ ਨੇ ਆਪਣੇ ਮਾਸੂਮ ਪੁੱਤਰ ਦੀ ਜਾਨ ਲੈ ਲਈ। ਅਜਿਹੇ ਅਪਰਾਧ ਲਈ ਸਖ਼ਤ ਸਜ਼ਾ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਮਾਜ ਨੂੰ ਇੱਕ ਸਪੱਸ਼ਟ ਸੁਨੇਹਾ ਭੇਜਿਆ ਜਾ ਸਕੇ।

LEAVE A REPLY

Please enter your comment!
Please enter your name here