Sunday, October 4, 2026
Home Crime ਹੁਸ਼ਿਆਰਪੁਰ ‘ਚ ਸੜਕ ਹਾਦਸੇ ‘ਚ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ...

ਹੁਸ਼ਿਆਰਪੁਰ ‘ਚ ਸੜਕ ਹਾਦਸੇ ‘ਚ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ-ਫ਼ਗਵਾੜਾ ਰੋਡ ’ਤੇ ਅੱਡਾ ਡਵਿਡਾ ਰਿਹਾਣਾ ਵਿਖੇ ਬੀਤੀ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ। ਚਸ਼ਮਦੀਦ ਸੁਖਜੀਤ ਭੁੱਲਰ ਨੇ ਦਸਿਆ ਕਿ ਉਹ ਲੁਧਿਆਣਾ ਤੋਂ ਪਰਿਵਾਰ ਸਮੇਤ ਹਿਮਾਚਲ ਘੁੰਮਣ ਜਾ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਰਸਤੇ ਵਿਚ ਬੁਰੀ ਤਰ੍ਹਾਂ ਨੁਕਸਾਨੇ ਇਕ ਮੋਟਰਸਾਈਕਲ ’ਤੇ ਪਈ। ਉਨ੍ਹਾਂ ਰੁਕ ਕਿ ਵੇਖਿਆ ਕਿ ਪਰਿਵਾਰ ਦੇ 3 ਜੀਅ ਮ੍ਰਿਤਕ ਹਾਲਾਤ ਵਿਚ ਪਏ ਸਨ ਅਤੇ ਇਕ ਛੋਟੀ ਬੱਚੀ ਗੰਭੀਰ ਹਾਲਾਤ ਵਿਚ ਇਕ ਪਾਸੇ ਪਈ ਹੋਈ ਸੀ। ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਰ ਕੇ ਇਹ ਦਰਦਨਾਕ ਹਾਦਸਾ ਵਾਪਰਿਆ।  ਉਨ੍ਹਾਂ ਤੁਰੰਤ ਐਮਰਜੈਂਸੀ ਐਂਬੂਲੈਂਸ ਨੂੰ ਸੂਚਿਤ ਕੀਤਾ ਅਤੇ ਨਾਲ ਹੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ।

Advertisements

ਜਿਸ ਤੋਂ ਬਾਅਦ ਮ੍ਰਿਤਕ ਦੇਹਾਂ ਅਤੇ ਜ਼ਖ਼ਮੀ ਬੱਚੀ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ। ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਦਸਿਆ ਕਿ ਬੱਚੀ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਜੰਮੂ ਕਸ਼ਮੀਰ ਤੋਂ ਆਉਣ ਤੱਕ ਇੰਤਜ਼ਾਰ ਕੀਤਾ ਜਾਵੇਗਾ ਅਤੇ ਦੇਹਾਂ ਨੂੰ ਮੋਰਚਰੀ ਵਿਚ ਰਖਿਆ ਗਿਆ ਹੈ। ਉਨ੍ਹਾਂ ਦਸਿਆ ਕਿ ਉਕਤ ਪਰਿਵਾਰ ਚੱਬੇਵਾਲ ਵਿਖੇ ਰਹਿ ਕੇ ਮਿਹਨਤ ਮਜ਼ਦੂਰੀ ਕਰਦੇ ਸਨ ਅਤੇ ਉਨ੍ਹਾਂ ਦਾ ਪਿਛੋਕੜ ਜੰਮੂ ਕਸ਼ਮੀਰ ਤੋਂ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪਤੀ-ਪਤਨੀ ਦੀ ਉਮਰ 30-35 ਸਾਲ ਦੇ ਕਰੀਬ ਸੀ ਅਤੇ ਇਸ ਹਾਦਸੇ ਵਿਚ ਉਨ੍ਹਾਂ ਨਾਲ ਮਾਰੇ ਗਏ ਇਕਲੌਤੇ ਪੁੱਤਰ ਦੀ ਉਮਰ ਕਰੀਬ 5 ਸਾਲ ਅਤੇ ਹਾਦਸੇ ਵਿਚ ਰਾਹਗੀਰਾਂ ਦੀ ਮੁਸਤੈਦੀ ਕਾਰਨ ਬਚੀ ਨੰਨ੍ਹੀ ਬੱਚੀ ਦੀ ਉਮਰ ਕਰੀਬ 2-3 ਸਾਲ ਹੈ। ਪੁਲਿਸ ਜਾਂਚ ਜਾਰੀ ਹੈ।
 

LEAVE A REPLY

Please enter your comment!
Please enter your name here