ਰੇਲਵੇ ਮੰਡੀ ਸਕੂਲ ਵਿਖੇ ਮਨਾਇਆ ਗਿਆ ਐੱਨ.ਐੱਸ.ਐੱਸ. ਦਿਵਸ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ  ਸਕੂਲ ਰੇਲਵੇ ਮੰਡੀ ਵਿਖੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਲਲਿਤਾ ਰਾਣੀ ਜੀ ਦੀ ਯੋਗ ਅਗfਵਾਈ ਅਧੀਨ ਐਨ.ਐੱਸ. ਐੱਸ. ਦਿਵਸ ਦੇ ਮੌਕੇ ਤੇ   ਇਕ ਰੋਜ਼ਾ ਐੱਨ.ਐੱਸ.ਐੱਸ. ਕੈਂਪ ਲਗਾਇਆ ਗਿਆ  ਜਿਸ ਵਿੱਚ ਸਕੂਲ ਦੀ  ਐੱਨ.ਐੱਸ.ਐੱਸ. ਇਕਾਈ ਨੇ ਵੱਧ ਚਡ਼੍ਹ ਕੇ ਭਾਗ ਲਿਆ।ਪ੍ਰੋਗਰਾਮ ਅਫਸਰ ਸ੍ਰੀ ਯਸ਼ਪਾਲ ਜੀ ਨੇ  ਸਕੂਲ ਕੈਂਪਸ ਅਤੇ ਸਕੂਲ ਦੀ ਚਾਰਦੀਵਾਰੀ ਨੂੰ ਬਖ਼ੂਬੀ ਨਿਖਾਰ ਵਿਚ ਲਿਆਂਦਾ।ਇਸ ਮੌਕੇ ਤੇ ਵਿਦਿਆਰਥੀਆਂ ਵਿੱਚ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ । ਕੈਂਪ ਦੀ ਸਮਾਪਤੀ ਤੇ ਪ੍ਰਿੰਸੀਪਲ ਮੈਡਮ ਜੀ ਨੇ ਐੱਨ.ਐੱਸ.ਐੱਸ. ਇਕਾਈ ਨੂੰ ਉਤਸ਼ਾਹਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ।ਪ੍ਰਿੰਸੀਪਲ ਮੈਡਮ ਜੀ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ  ਇਸੇ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਿਣ ਲਈ ਕਿਹਾ ਅਤੇ ਸਵੱਛਤਾ ਨੂੰ ਸਕੂਲ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਕਿਹਾ।ਅਖੀਰ ਪ੍ਰਿੰਸੀਪਲ ਮੈਡਮ ਜੀ ਦੀ ਯੋਗ ਅਗਵਾਈ ਅਧੀਨ ਐੱਨ.ਐੱਸ.ਐੱਸ. ਦਿਵਸ ਮੌਕੇ ਤੇ ਇਕ ਰੋਜ਼ਾ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ।

Advertisements

LEAVE A REPLY

Please enter your comment!
Please enter your name here