ਬਲੱਡ ਮੋਟੀਵੇਟਰ, ਬਲੱਡ ਡੋਨਰਾ ਅਤੇ ਸਮੂਹ ਦੁਕਾਨਦਾਰਾਂ ਵੱਲੋਂ ਸਾਂਝੇ ਤੌਰ ਤੇ ਖੂਨਦਾਨ ਕੈਂਪ ਸਬੰਧੀ ਕੀਤੀ ਗਈ ਮੀਟਿੰਗ

ਮਾਹਿਲਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਜਸਵਿੰਦਰ ਹੀਰ। ਬਲੱਡ ਮੋਟੀਵੇਟਰ ਤੇ ਬਲੱਡ ਡੋਨਰਾ ਅਤੇ ਸਮੂਹ ਦੁਕਾਨਦਾਰਾਂ ਵੱਲੋਂ ਖੂਨ ਦੀ ਕਮੀ ਨੂੰ ਦੇਖਦੇ ਹੋਏ ਸਾਂਝੇ ਤੌਰ ਤੇ ਖੂਨਦਾਨ ਕੈਂਪ ਲਗਾਉਣ ਸਬੰਧੀ  ਮੀਟਿੰਗ ਅੱਡਾ ਕੋਟ ਫਤੂਹੀ ਵਿਖੇ ਕੀਤੀ ਗਈ।  ਜਿਸ ਵਿਚ ਉਚੇਚੇ ਤੌਰ ਤੇ ਪਹੁੰਚੇ ਚੇਅਰਮੈਨ ਜਤਿੰਦਰ ਕੁਮਾਰ ਲਵਲੀ ਇਲੈਕਟ੍ਰੋਨਿਕਸ ਕੋਟ ਫਤੂਹੀ ਅਤੇ ਸਮੂਹ ਕਮੇਟੀ ਮੈਂਬਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਬਲੱਡ ਦੀ ਕਮੀ ਨੂੰ ਦੇਖਦੇ ਹੋਏ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਮੇਨ ਚੌਂਕ ਰਾਣਾ ਬੇਕਰੀ ਅੱਡਾ ਕੋਟ ਫਤੂਹੀ  ਵਿਖੇ ਮਿਤੀ 6- 11- 2022 ਨੂੰ ਲਗਾਇਆ ਜਾਵੇਗਾ ।

Advertisements

ਜਿਸ ਵਿੱਚ ਅਕਾਲ ਸਹਾਇ ਲਬੋਟਰੀ ਕੋਟ ਫਤੂਹੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ ਅਤੇ ਮੀਟਿੰਗ ਵਿੱਚ ਆਏ ਹੋਏ ਵੀਰਾਂ ਦਾ ਧੰਨਵਾਦ ਕੀਤਾ  ।ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਚੇਅਰਮੈਨ ਜਤਿੰਦਰ ਕੁਮਾਰ ਇਲੈਕਟ੍ਰੋਨਿਕਸ ਕੋਟ ਫਤੂਹੀ , ਜੋਗਿੰਦਰ ਸਿੰਘ ਰਾਣਾ , ਗੋਲਡੀ ਰਾਣਾ, ਕੁਲਵਿੰਦਰ ਸਿੰਘ,  ਮਨਪ੍ਰੀਤ ਸਿੰਘ,  ਪ੍ਰਦੀਪ ਕੁਮਾਰ ਬੰਗਾ, ਗੁਰਦੀਪ ਸਿੰਘ,  ਡਾਕ੍ਟਰ ਦਰ੍ਬਾਰੀ  ਲਾਲ, ਕੈਲਾਸ਼ ਅਣਜਾਣ,  ਹਰਬਿੰਦਰ ਸਿੰਘ ਵਿਰਦੀ, ਜੁਝਾਰ ਸਿੰਘ,  ਸੰਦੀਪ ਕੁਮਾਰ, ਅਰਸ਼ਦੀਪ ਸਿੰਘ,  ਸਾਹਿਲ ਸਿੰਘ, ਪਿੰਦਰ ਕੁਮਾਰ ਹਾਜਰ ਸਨ ।

LEAVE A REPLY

Please enter your comment!
Please enter your name here