ਦੇਸ਼ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਬਣਾਉਣ ਲਈ ਕੇਂਦਰ ਸਰਕਾਰ ਇਲੈਕਟ੍ਰਿਕ ਵਾਹਨਾਂ ਨੂੰ ਦੇ ਰਹੀ ਬੜਾਵਾ: ਖੋਜੋਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਦੇਸ਼ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਬਣਾਉਣ ਲਈ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਨਿਭਾਈ ਜਾ ਰਹੀ ਵੱਡੀ ਭੂਮਿਕਾ ਦਾ ਸਵਾਗਤ ਕਰਦਿਆਂ ਭਾਜਪਾ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਇਕ ਵਾਰ ਫਿਰ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਭਾਰਤੀਆਂ ਦੀ ਗਿਣਤੀ ਤੇ ਚਿੰਤਾ ਪ੍ਰਗਟਾਣਾ ਅਤੇ ਭਾਰਤੀ ਸੜਕਾਂ ਦੇ ਲਈ ਬਿਹਤਰ ਬੁਨਿਆਦੀ ਢਾਂਚਾ ਅਤੇ ਵਾਹਨਾਂ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਤੇ ਜ਼ੋਰ ਦੇਣਾ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਦੇਸ਼ ਵਾਸੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਖੋਜੇਵਾਲ ਨੇ ਕਿਹਾ ਕਿ ਦੁਨੀਆਂ ਭਰ ਵਿਚ ਹਰ ਸਾਲ ਸੜਕ ਹਾਦਸਿਆਂ ਵਿਚ ਸਬ ਤੋਂ ਜ਼ਿਆਦਾ ਮੌਤਾ ਭਾਰਤੀ ਵਾਹਨ ਚਾਲਕਾਂ ਦੀਆਂ ਹੁੰਦੀਆਂ ਹਨ ਅਤੇ ਗਲੋਬਲ ਲੈਵਲ ਤੇ ਹੋਣ ਵਾਲਿਆਂ ਕੁਲ ਘਾਤਕਤਾ 10 ਫੀਸਦੀ ਭਾਰਤ ਤੋਂ ਆਉਂਦਾ ਹੈ। ਇਹੀ ਕਾਰਨ ਹੈ ਕਿ ਆਵਾਜਾਈ ਮੰਤਰੀ ਅਤੇ ਰਾਜਮਾਰਗ ਮੰਤਰਾਲੇ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਸਾਰੇ ਯਾਤਰੀ ਵਾਹਨਾਂ ਦੇ ਨਾਲ ਏਅਰਬੈਗ ਦੀ ਗਿਣਤੀ ਵਧਾਉਣ ਤੇ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੇ ਹਨ।

Advertisements

ਖੋਜੇਵਾਲ ਨੇ ਕਿਹਾ ਕਿ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਇਕ ਸਾਈਲੈਂਟ ਕ੍ਰਾਂਤੀ ਲਿਆਉਣ ਦਾ ਕੰਮ ਮੋਦੀ ਸਰਕਾਰ ਕਰ ਰਹੀ ਹੈ।ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵੱਧ ਰਹੀ ਲੋਕਪ੍ਰਿਅਤਾ ਬਾਰੇ ਕਿਹਾ ਕਿ ਹੁਣ ਭਾਰਤ ਵਿੱਚ ਲੋਕ ਇਲੈਕਟ੍ਰਿਕ ਵਾਹਨਾਂ ਨੂੰ ਵਾਧੂ ਵਾਹਨ ਵਜੋਂ ਨਹੀਂ ਦੇਖ ਰਹੇ ਹਨ। ਸਗੋਂ ਹੌਲੀ-ਹੌਲੀ ਲੋਕ ਇਸ ਨੂੰ ਮੁੱਖ (ਪ੍ਰਾਈਮ) ਵਾਹਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਲੋਕਾਂ ਵੱਲੋਂ ਟ੍ਰਾੰਸਪੋਰਟ ਵਿੱਚ ਵੀ ਵੱਡੇ ਪੱਧਰ ਇਸਤਮਾਲ ਹੋਣ ਲੱਗਾ ਹੈ।ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਇਲੈਕਟ੍ਰਿਕ ਵਾਹਨ ਤਕਨਾਲੋਜੀ ਦਾ ਭਵਿੱਖ ਸੁਰੱਖਿਅਤ ਹੈ। ਭਾਰਤ ਵਿੱਚ ਪੂਰਾ ਈ.ਵੀ. ਈਕੋਸਿਸਟਮ ਵੱਡੇ ਪੱਧਰ ਤੇ ਬਣਨ ਜਾ ਰਹੇ ਹਨ।ਖੋਜੇਵਾਲ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਈਵੀ ਮਾਰਕਿਟ ਜਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ,ਕੁਝ ਸਾਲ ਪਹਿਲਾਂ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਇਹ ਦੇਸ਼ ਵਿੱਚ ਇੱਕ ਸਾਈਲੈਂਟ ਕ੍ਰਾਂਤੀ ਦੇ ਆਉਣ ਦੀ ਸ਼ੁਰੂਆਤ ਹੈ।ਦੇਸ਼ ਵਿੱਚ ਪਿਛਲੇ ਅੱਠ ਸਾਲਾਂ ਤੋਂ ਇਸ ਤਬਦੀਲੀ ਦੀ ਜਮੀਨ ਤਿਆਰ ਕਰ ਰਿਹਾ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਵਾਹਨ ਬਿਨਾਂ ਕਿਸੇ ਰੌਲੇ-ਰੱਪੇ ਦੇ ਭਾਰਤ ਵਿੱਚ ਇੱਕ ਸਾਈਲੈਂਟ ਕ੍ਰਾਂਤੀ ਲਿਆ ਰਹੇ ਹਨ।ਖੋਜੇਵਾਲ ਨੇ ਕਿਹਾ ਕਿ ਭਾਰਤ ਵਿੱਚ ਈਵੀ ਸੈਕਟਰ ਲਗਾਤਾਰ ਆਪਣੀ ਸਥਿਤੀ ਨੂੰ ਮਜ਼ਬੂਤ ​​ਕਰ ਰਿਹਾ ਹੈ ਅਤੇ ਕੇਂਦਰ ਸਰਕਾਰ ਵੀ ਇਸ ਲਈ ਲਗਾਤਾਰ ਯਤਨ ਕਰ ਰਹੀ ਹੈ।ਉਨ੍ਹਾਂ ਦੱਸਿਆ ਇਲੈਕਟ੍ਰਿਕ ਵਾਹਨ ਖਰੀਦਣ ਲਾਇ ਮੋਦੀ ਸਰਕਾਰ ਵਲੋਂ ਕਰਜ਼ੇ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਬਣਾਇਆ ਗਿਆ ਹੈ,ਜਿਸ ਨਾਲ ਗ੍ਰਾਹਕ ਨੂੰ ਆਸਾਨੀ ਰਹੇ। ਇਸ ਤੋਂ ਇਲਾਵਾ ਇਲੈਕਟ੍ਰਿਕ ਵਾਹਨ ਖਰੀਦਣ ਵਾਲੇ ਲੋਕਾਂ ਨੂੰ ਇਨਕਮ ਟੈਕਸ ਵਿੱਚ ਛੋਟ ਮਿਲਦੀ ਹੈ।ਭਾਰਤ ਵਿੱਚ ਈਵੀ ਦੀ ਸਪਲਾਈ,ਡਿਮਾਂਡ ਅਤੇ ਈਕੋਸਿਸਟਮ ਨੂੰ ਮਜ਼ਬੂਤ ​​ਕੀਤਾ ਜਾ ਰਿਹਾ ਹੈ, ਜਿਸ ਨਾਲ ਈਵੀ ਸੈਕਟਰ ਮਜਬੂਤ ਬਣ ਸਕੇ।

LEAVE A REPLY

Please enter your comment!
Please enter your name here