ਸਰਪੰਚ ਜਸਵਿੰਦਰ ਕੌਰ ਦੀ ਕੋਸ਼ਿਸ਼ਾਂ ਨੂੰ ਪਿਆ ਬੂਰ, ਪਿੰਡ ਰੱਤੜਾ ਦੀ ਫਿਰਨੀ ਨੂੰ ਮਿਲ਼ੀ ਪੱਕੀ ਸੜਕ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਗੌਰਵ ਮੜੀਆ ਪਿਛਲੇ ਲੰਬੇ ਸਮੇਂ ਤੋਂ ਚਿਕੜ ਅਤੇ ਗਾਰੇ ਭਰੀ ਫਿਰਨੀ ਵਿੱਚੋ ਦੀ ਲੰਘ ਰਹੇ ਪਿੰਡ ਰੱਤੜਾ ਵਸਨੀਕਾਂ ਨੂੰ ਲੁੱਕ ਵਾਲੀ ਫਿਰਨੀ ਨਸੀਬ ਹੋਈ। ਜ਼ਿਕਰਯੋਗ ਹੈ ਕਿ ਪਿੰਡ ਰੱਤੜਾ ਦੇ ਲੋਕ ਵੱਡੀ ਫਿਰਨੀ ਹੋਣ ਕਰਕੇ ਚਿਕੜ  ਅਤੇ ਗਾਰੇ ਭਰੀ ਫਿਰਨੀ ਵਿੱਚ ਹੀ ਲੰਘ ਕੇ ਆਪਣੇ ਜਰੂਰੀ ਕੰਮਾਂ ਵਾਸਤੇ ਪਿੰਡ ਵਿੱਚ ਬਾਹਰ ਨਿਕਲਦੇ ਸਨ ਤੇ ਪਿੰਡ ਦੇ ਬਾਹਰਵਾਰ ਗੁਰੂ ਘਰ ਹੋਣ ਕਰਕੇ ਕਿਸੇ ਵੀ ਖੁਸ਼ੀ ਅਤੇ ਗਮੀ ਦੇ ਕੰਮ ਵਿੱਚ ਲੋਕਾਂ ਲਈ ਮੁਸੀਬਤ ਬਣ ਜਾਂਦੀ ਸੀ।

Advertisements

ਅੱਜ ਪੱਕੀ ਸੜਕ ਬਣਨ ਨਾਲ ਰਾਹਤ ਮਹਿਸੂਸ ਹੋ ਰਹੀ ਹੈ। ਇਹ ਸੜਕ ਭਾਵੇਂ ਕਾਂਗਰਸ ਸਰਕਾਰ ਵੇਲੇ ਮਨਜੂਰ ਹੋ ਗਈ ਸੀ। ਪਰ ਵੋਟਾਂ ਦੀ ਰਾਜਨੀਤੀ ਕਰਕੇ ਇਸਨੂੰ ਬਣਾਉਣ ਵਿੱਚ ਲਗਾਤਾਰ ਔਕੜਾਂ ਖੜ੍ਹੀਆਂ ਕੀਤੀਆਂ ਜਾਂ ਰਹੀਆਂ ਸਨ। ਪਰ ਆਮ ਆਦਮੀ ਦੀ ਸਰਕਾਰ ਬਣਦੇ ਹੀ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਇਸ ਸੜਕ ਨੂੰ ਕੰਪਲੀਟ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। ਅੱਜ ਨਗਰ ਨਿਵਾਸੀਆਂ ਵੱਲੋਂ ਤੇ ਪਿੰਡ ਦੀ ਪੂਰੀ ਪੰਚਾਇਤ ਜਿਸਦੀ ਅਗਵਾਈ ਜਸਵਿੰਦਰ ਕੌਰ ਸਰਪੰਚ ਕਰ ਰਹੇ ਸਨ, ਦੀ ਹਾਜ਼ਰੀ ਵਿੱਚ ਗੁਰੂ ਦਾ ਓਟ ਆਸਰਾ ਲੈ ਕੇ ਅਰਦਾਸ ਕਰਕੇ ਸ਼ੁੱਭ ਆਰੰਭ ਕੀਤਾ ਗਿਆ ਅਤੇ ਸੜਕ ਬਣਨ ਦੀ ਸ਼ੁਰੂਆਤ ਕੀਤੀ ਗਈ।

ਇਸ ਸਮੇਂ ਸੰਪੂਰਣ ਕੌਰ, ਸੁਰਜੀਤ ਕੌਰ, ਆਸ਼ਾ, ਕੁਲਬੀਰ ਕੌਰ ਅਤੇ ਸਤਪਾਲ ਸਿੰਘ, ਸਾਰੇ ਪੰਚਾਇਤ ਮੇਂਬਰ ਹਾਜ਼ਿਰ ਸਨ। ਇਸ ਤੋਂ ਇਲਾਵਾ ਕੁਲਵੰਤ ਸਿੰਘ ਰੱਤੜਾ, ਐਕਸਾਇਸ ਇੰਸਪੈਕਟਰ, ਗੁਰਕਸ਼ਮੀਰ ਸਿੰਘ, ਗੁਰਚਰਨ ਸਿੰਘ ਅਮਰੀਕਾ ਵਾਲੇ, ਬਲਵੀਰ ਸਿੰਘ, ਸੁਰਿੰਦਰ ਸਿੰਘ, ਸੁਖਵੰਤ ਸਿੰਘ, ਗੁਰਮੇਜ ਸਿੰਘ, ਵਰਿੰਦਰ ਸਿੰਘ, ਗੁਰਦੀਪ ਸਿੰਘ, ਤਲਵਿੰਦਰ ਸਿੰਘ, ਹਰਬੰਸ ਲਾਲ ਭਗਤ ਅਤੇ ਮਨਰੇਗਾ ਵਰਕਰ ਹਾਜ਼ਿਰ ਸਨ।

LEAVE A REPLY

Please enter your comment!
Please enter your name here