ਨੈਸ਼ਨਲ ਲੋਕ ਅਦਾਲਤ ਰਾਹੀਂ ਕਪੂਰਥਲਾ ਵਿੱਚ 1150 ਕੇਸਾਂ ਦਾ ਨਿਪਟਾਰਾ 12,70,12,333 ਰਕਮ ਦੇ ਪਾਸ ਕੀਤੇ ਗਏ ਅਵਾਰਡ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਤੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ 12-11-2022 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਮਾਣਯੋਗ ਅਮਰਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਜਿ਼ਲ੍ਹਾ ਕਚਹਿਰੀ ਕਪੂਰਥਲਾ ਵਿਖੇ 10, ਸਬ-ਡਵੀਜ਼ਨ ਫਗਵਾੜਾ ਵਿਖੇ 3, ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਅਤੇ ਸਬ ਡਵੀਜਨ ਭੁੱਲਥ ਵਿਖੇ 1 ਬੈਂਚ ਗਠਿਤ ਕੀਤੇ ਗਏ। ਇਸ ਤੋਂ ਇਲਾਵਾ ਇੱਕ ਬੈਂਚ ਜਿਲ੍ਹਾ ਖਪਤਕਾਰ ਫੋਰਮ ਅਤੇ ਇੱਕ ਬੈਂਚ ਰੈਵੀਨਿਊ ਕੋਰਟ ਦਾ ਗਠਿਤ ਕੀਤਾ ਗਿਆ। 

Advertisements

ਅੱਜ ਦੀ ਨੈਸ਼ਨਲ ਲੋਕ ਅਦਾਲਤ ਵਿੱਚ ਕਰਿਮਨਲ ਕੰਪਾੳਂੂਡਏਬਲ, ਧਾਰਾ 138 ਐਨ.ਆਈ. ਐਕਟ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ. ਕੇਸ, ਲੇਬਰ ਮੈਟਰਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਸੰਬੰਧੀ ਮਾਮਲੇ, ਵਿਵਾਹਿਕ ਮਾਮਲੇ, ਲੈਂਡ ਐਕੂਜੀਸ਼ਨ ਕੇਸ, ਸਰਵਿਸ ਮੈਟਰਸ, ਰੈਵਨਿਊ ਕੇਸ ਅਤੇ ਹੋਰ  ਸਿਵਲ ਮੈਟਰਸ, ਰੈਂਟ, ਇੰਜਕਸ਼ਨ ਸੂਟ, ਸਪੈਸਫਿਕ ਪ੍ਰਫੋਰਮੈਂਸ ਵਗੈਰਾ ਦੇ ਲੰਬਿਤ ਅਤੇ ਪ੍ਰੀ-ਲਿਟੀਗੇਟਿਵ ਕੇਸ ਸ਼ਾਮਿਲ ਕੀਤੇ ਗਏ। ਇਸ ਮੌਕੇ ਮਾਣਯੋਗ ਅਮਰਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਨਿਪਟਾਉਣ ਨਾਲ ਸਮਾਂ ਅਤੇ ਧਨ ਦੋਵਾਂ ਦੀ ਬੱਚਤ ਹੁੰਦੀ ਹੈ, ਇਸ ਦੇ ਫੈਸਲੇ ਦੇ ਖਿਲਾਫ ਅਪੀਲ ਕਿਸੇ ਵੀ ਉੱਚ ਅਦਾਲਤ ਵਿੱਚ ਨਹੀਂ ਲਗਾਈ ਜਾ ਸਕਦੀ ਹੈ ਅਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿੱਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ। 

ਨੈਸ਼ਨਲ ਲੋਕ ਅਦਾਲਤ ਮੌਕੇ ਹਾਜਰ ਲੋਕਾਂ ਵਿੱਚ ਆਪਣੇ ਕੇਸਾਂ ਦੇ ਨਿਪਟਾਰੇ ਕਰਵਾਉਣ ਦਾ ਬੜਾ ਉਤਸ਼ਾਹ ਸੀ।  ਨੈਸ਼ਨਲ ਲੋਕ ਅਦਾਲਤ ਵਿੱਚ ਜੂਡੀਸ਼ੀਅਲ ਅਦਾਲਤਾਂ ਵੱਲੋਂ ਲਗਭਗ 4202 ਕੇਸ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿੱਚੋਂ 1150 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 12,70,12,333 ਰੁਪਏ ਦੀ ਰਕਮ ਮੁਆਵਜ਼ੇ ਵੱਜੋਂ ਸੈਟਲ ਕੀਤੀ ਗਈ। ਕਪੂਰਥਲਾ ਵਿਖੇ ਜੂਡੀਸ਼ੀਅਲ ਬੈਂਚਾ ਦੀ ਪ੍ਰਧਾਨਗੀ ਜ਼ਸਪਾਲ ਵਰਮਾ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ, ਰਾਕੇਸ਼ ਕੁਮਾਰ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ, ਡਾ. ਗੁਰਪ੍ਰੀਤ ਕੌਰ, ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ, ਕਪੂਰਥਲਾ,ਰਾਜਵੰਤ ਕੌਰ, ਸਿਵਲ ਜੱਜ (ਸੀਨੀਅਰ ਡਵੀਜਨ), ਕਪੂਰਥਲਾ, ਜ਼ਸਵੀਰ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟੇ੍ਰਟ, ਕਪੂਰਥਲਾ, ਸ਼ਿਵਾਨੀ ਗਰਗ, ਸਿਵਲ ਜੱਜ (ਜੂਨੀਅਰ ਡਵੀਜਨ), ਕਪੂਰਥਲਾ,ਪ੍ਰਤੀਕ ਗੁਪਤਾ, ਸਿਵਲ ਜੱਜ (ਜੂ.ਡੀ), ਕਪੂਰਥਲਾ, ਮਿਸ ਮੋਨਿਕਾ, ਸਿਵਲ ਜੱਜ (ਜੂ.ਡੀ) ਕਪੂਰਥਲਾ, ਮਿਸ ਸਿਮਰਨ ਸਿਵਲ ਜੱਜ (ਜੂ.ਡੀ.), ਮਿਸ ਭਾਵਨਾ ਭਾਰਤੀ ਸਿਵਲ ਜੱਜ (ਜੂ.ਡੀ.) ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ ਵਿੱਚ ਖਲਾਰ ਸਿੰਘ ਧੰਮ, ਐਮ.ਐਸ ਥਿੰਦ, ਦਰਸ਼ਨ ਸਿੰਘ,ਮਿਸ ਪਰਮਜੀਤ ਕੋਰ ਕਾਹਲੋ,ਦਿਪਤੀ ਮਰਵਾਹਾ, ਵਿਕਾਸ ਉਪਲ, ਮਿਸ ਮਨਜੀਤ ਕੋਰ, ਪ੍ਰਦੀਪ ਕੁਮਾਰ ਠਾਕੁਰ, ਪਵਨ ਕਾਲੀਆ, ਹਰਮਨਦੀਪ ਸਿੰਘ ਸਾਹੀ, ਵਿਕਾਸ ਠਾਕੁਰ, ਗੁਰਮੀਤ ਸਿੰਘ, ਹਰਮਨਦੀਪ ਸਿੰਘ ਬਾਵਾ, ਮਨਦੀਪ ਸਿੰਘ, ਹਮੀਸ਼ ਕੁਮਾਰ, ਪੂਜਾ ਨੇਗੀ,ਮਾਧਵ ਧੀਰ, ਅਨੁੱਜ ਅਨੰਦ ਐਡਵੋਕੇਟਸ ਅਤੇ  ਡਾ: ਰਨਵੀਰ ਕੋਸ਼ਲ ਸੋਸ਼ਲ ਵਰਕਰਾਂ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ। 

ਮਾਣਯੋਗ ਅਮਰਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਅਤੇ ਅਮਨਦੀਪ ਕੌਰ ਚਾਹਲ, ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵਲੋਂ ਵੱਖ ਵੱਖ ਲੋਕ ਅਦਾਲਤਾਂ ਦੇ ਬੈਂਚਾਂ ਦੇ ਨਿਰੀਖਣ ਦੋਰਾਨ ਧਿਰਾਂ ਦੇ ਆਪਸੀ ਰਾਜੀਨਾਮੇ ਕਰਵਾਉਣ ਦੇ ਉਪਰਾਲੇ ਕੀਤੇ ਗਏ ਅਤੇ ਹਾਜਰ ਧਿਰਾਂ ਵਲੋਂ ਆਪਣੇ ਕੇਸਾਂ ਦੇ ਨਿਪਟਾਰੇ ਰਾਜੀਨਾਮੇ ਰਾਹੀਂ ਕਰਵਾਉਣ ਵਿੱਚ ਰੂਚੀ ਦਿਖਾਈ ਗਈ। ਉਪ ਮੰਡਲ ਫਗਵਾੜਾ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਹਿਮਾਂਸ਼ੀ ਗਲਹੋਤਰਾ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਫਗਵਾੜਾ, ਮਹਿਕ ਸੱਭਰਵਾਲ, ਸਿਵਲ ਜੱਜ (ਜੂਨੀਅਰ ਡਵੀਜਨ) ਅਤੇ ਅਰੁਣ ਸ਼ੋਰੀ, ਸਿਵਲ ਜੱਜ (ਜੂਨੀਅਰ ਡਵੀਜਨ), ਫਗਵਾੜਾ ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ ਵਿੱਚ ਕੇ.ਐਸ ਝੀਕਾ, ਰਜਨੀ ਬਾਲਾ, ਜਤਿੰਦਰ ਠਾਕੁਰ, ਸਾਹੀਲ ਢੀਂਗਰਾ, ਗੁਰਦੀਪ ਸੰਗਰ ਅਤੇ ਰੁਪਿੰਦਰਪਾਲ ਕੌਰ ਐਡਵੋਕੇਟਸ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ।

ਉਪ ਮੰਡਲ ਸੁਲਤਾਨਪੁਰ ਲੋਧੀ ਵਿਖੇ ਜੂਡੀਸ਼ੀਅਲ ਬੈਂਚਾਂ ਦੀ  ਪ੍ਰਧਾਨਗੀ ਸ਼੍ਰੀ ਮਹੇਸ਼ ਕੁਮਾਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ), ਸੁਲਤਾਨਪੁਰ ਲੋਧੀ ਅਤੇ ਸ਼੍ਰੀ ਰਜਿੰਦਰਪਾਲ ਸਿੰਘ ਗਿੱਲ, ਸਿਵਲ ਜੱਜ (ਜੂਨੀਅਰ ਡਵੀਜਨ), ਸੁਲਤਾਨਪੁਰ ਲੋਧੀ ਨੇ ਕੀਤੀ। ਇਸ ਬੈਂਚ ਵਿੱਚ ਸ਼੍ਰੀ ਸਤਨਾਮ ਸਿੰਘ ਮੋਮੀ, ਭੁਪਿੰਦਰ ਸਿੰਘ ਐਡਵੋਕੇਟਸ ਅਤੇ ਡਾ. ਹਰਜੀਤ ਸਿੰਘ ਅਤੇ ਡਾ. ਸਵਾਤੀ ਸੋਸ਼ਲ ਵਰਕਰਾਂ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ। ਉਪ ਮੰਡਲ ਭੁੱਲਥ ਵਿਖੇ ਜੂਡੀਸ਼ੀਅਲ ਬੈਂਚ ਦੀ ਪ੍ਰਧਾਨਗੀ ਰਾਹੁਲ ਕੁਮਾਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ), ਭੁੱਲਥ ਨੇ ਕੀਤੀ। ਇਸ ਬੈਂਚ ਵਿੱਚ ਕੁਲਵੰਤ ਸਿੰਘ ਸਹਿਗਲ ਐਡਵੋਕੇਟ ਅਤੇ ਸੂਰਤ ਸਿੰਘ ਸੋਸ਼ਲ ਵਰਕਰਾਂ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ।

LEAVE A REPLY

Please enter your comment!
Please enter your name here