ਈਪੀਐਫਓ ਵੱਲੋਂ 5 ਦਸੰਬਰ ਨੂੰ ਡਿਜੀਟਲ ਸਰਟੀਫਿਕੇਟ ਸਬੰਧੀ ਲਗਾਇਆ ਜਾਵੇਗਾ ਜਾਗਰੂਕਤਾ ਕੈਂਪ 

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਈਪੀਐਫਓ ਪੈਨਸ਼ਨਰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫ), ਖੇਤਰੀ ਦਫਤਰ ਬਠਿੰਡਾ ਤੋਂ ਹਰ ਮਹੀਨੇ ਪੈਨਸ਼ਨ ਪ੍ਰਾਪਤ ਕਰਨ ਵਾਲੇ ਪੈਨਸ਼ਨਰਾਂ ਕੋਲੋਂ ਡਿਜੀਟਲ ਲਾਈਫ ਸਰਟੀਫਿਕੇਟ/ਜੀਵਨ ਪ੍ਰਮਾਣ ਜਮ੍ਹਾ ਕਰਵਾਉਣਾ ਲਾਜਮੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਰੀਨਾ ਮੰਡਲ ਖੇਤਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ-1 ਨੇ ਦੱਸਿਆ ਕਿ ਸਾਰੇ ਪੈਨਸ਼ਨਰ ਆਪਣਾ ਜੀਵਨ ਸਰਟੀਫਿਕੇਟ ਬੈਂਕ, ਸੀਐਸਸੀ ਸੈਂਟਰ, ਫੇਸ ਰੀਡਰ ਐਪ ਜਾਂ ਈਪੀਐਫਓ ਦਫ਼ਤਰਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਪੈਨਸ਼ਨਰਾਂ ਦੀ ਸਹੂਲਤ ਲਈ ਡਿਜੀਟਲ ਸਰਟੀਫਿਕੇਟ ਖੇਤਰੀ ਦਫ਼ਤਰ ਬਠਿੰਡਾ ਅਤੇ ਜ਼ਿਲ੍ਹਾ ਦਫ਼ਤਰ ਮੋਗਾ ਅਤੇ ਸੰਗਰੂਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਜਮ੍ਹਾਂ ਕਰਵਾਏ ਜਾ ਸਕਦੇ ਹਨ।

Advertisements

ਉਨਾਂ ਦੱਸਿਆ ਕਿ ਈਪੀਐਫਓ ਦਾ ਟੀਚਾ ਸੌ ਫੀਸਦੀ ਪ੍ਰਮਾਣਿਤ ਡਿਜੀਟਲ ਸਰਟੀਫਿਕੇਟ ਪ੍ਰਾਪਤ ਕਰਨਾ ਹੈ ਅਤੇ ਇਸ ਸਬੰਧੀ ਮਿਤੀ 5 ਦਸੰਬਰ 2022 ਨੂੰ ਡੀ.ਡੀ.ਬੀ. ਡੀ.ਏ.ਵੀ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਨਾਲ ਪੀਪੀਓ ਨੰਬਰ, ਆਧਾਰ ਕਾਰਡ ਅਤੇ ਰਜਿਸਟਰਡ ਮੋਬਾਈਲ ਫ਼ੋਨ ਲਿਆ ਕੇ ਇਸ ਕੈਂਪ ਦੌਰਾਨ ਆਪਣੇ ਪ੍ਰਮਾਣ ਪੱਤਰ ਜਮਾਂ ਕਰਵਾਉਣ।

LEAVE A REPLY

Please enter your comment!
Please enter your name here