ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੂਰਬ ਦੇ ਸੰਬੰਧ ਵਿੱਚ ਹਰ ਸੂਬੇ ਤੋਂ ਬੇਗਮਪੁਰਾ ਐਕਸਪ੍ਰੈਸ ਵਿਸ਼ੇਸ਼ ਰੇਲ ਗੱਡੀਆਂ ਦਾ ਕੇਂਦਰ ਸਰਕਾਰ ਪ੍ਰਬੰਧ ਕਰੇ:ਬੀਟੀਐਫ  

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਬੇਗਮਪੁਰਾ ਟਾਇਗਰ ਫੋਰਸ ਦੀ ਵਿਸ਼ੇਸ਼ ਮੀਟਿੰਗ ਫੋਰਸ ਦੇ ਹੈਡ ਔਫ਼ਿਸ ਡਗਾਣਾ ਕਲਾਂ ਵਿਖੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੌਮੀ ਚੇਅਰਮੈਨ ਬਿੱਲਾ ਦਿਓਵਾਲ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ  ਪੰਜਾਬ ਦੀ ਤਰਜ਼ ਤੇ  ਬਾਕੀ ਰਾਜਾਂ ਤੋਂ ਵੀ ਵਿਸ਼ੇਸ਼ ਰੇਲ ਗੱਡੀਆਂ ਅਤੇ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਾਂਸ਼ੀਂ ਬਨਾਰਸ ਵਿਖੇ ਪਹੁੰਚਣ ਲ਼ਈ ਸੰਗਤਾਂ ਨੂੰ ਕੋਈ ਰੁਕਾਵਟ ਨਾ ਆਵੇ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ  ਲੱਖਾਂ ਦੀ ਤਦਾਦ ਵਿੱਚ ਸੰਗਤਾਂ ਪੰਜਾਬ ਅਤੇ ਬਾਕੀ ਰਾਜਾਂ ਵਿਚੋਂ  ਕਾਂਸ਼ੀ ਬਨਾਰਸ ਪਹੁੰਚ ਦੀਆਂ  ਹਨ।

Advertisements

ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇਆ ਆਖਿਆ ਕਿ ਉਹ ਇਸ ਮਸਲੇ ਨੂੰ ਜਲਦੀ ਧਿਆਨ ਵਿੱਚ ਲਿਆਂਵੇ । ਤਾਂ ਜੋ ਕਾਸ਼ੀ ਬਨਾਰਸ ਵਿਖੇ ਸੰਗਤਾਂ ਸਤਿਗੁਰਾਂ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਣਾ ਸਕਣ। ਇਸ ਮੌਕੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਪੰਜਾਬ ਪ੍ਰਧਾਨ ਤਾਰਾ ਚੰਦ, ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ, ਜ਼ਿਲ੍ਹਾ ਜਨਰਲ ਸੈਕਟਰੀ ਮੋਨੂੰ ਡਵਿਡਾ, ਜ਼ਿਲ੍ਹਾ ਪ੍ਰੈਸ ਸੈਕਟਰੀ ਜੁਝਾਰ ਇਸਲਾਮਾਬਾਦ, ਹਲਕਾ ਸ਼ਾਮਚੁਰਾਸੀ ਪ੍ਰਧਾਨ ਲੰਬੜਦਾਰ ਹਰਵਿੰਦਰ ਸਿੰਘ, ਮਾਹਿਲਪੁਰ ਪ੍ਰਧਾਨ ਧਰਮਵੀਰ ਭਾਟੀਆ, ਹਲਕਾ ਚੱਬੇਵਾਲ ਪ੍ਰਧਾਨ ਜਿੰਮੀ, ਮਲ ਮਜ਼ਾਰਾਂ  ਜ਼ਿਲ੍ਹਾ ਸਕੱਤਰ ਪੰਮਾ ਬਜਵਾੜਾ, ਜ਼ਿਲ੍ਹਾ ਸਕੱਤਰ ਰਕੇਸ਼ ਸਿੰਗੜੀਵਾਲ, ਬਿੰਦੂ ਹੈਦਰੋਵਾਲ ਆਦਿ ਸ਼ਾਮਲ ਸਨ

LEAVE A REPLY

Please enter your comment!
Please enter your name here