Saturday, October 31, 2026
Home Punjab ਬਾਬਾ ਸਾਹਿਬ ਨੇ ਦਬਲੇ ਕੁਚਲੇ ਲੋਕਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ...

ਬਾਬਾ ਸਾਹਿਬ ਨੇ ਦਬਲੇ ਕੁਚਲੇ ਲੋਕਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਚੁੱਕੇ ਅਹਿਮ ਕਦਮ: ਅਵੀ ਰਾਜਪੂਤ 

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ  ਮੜੀਆ : ਅਕਾਲੀ ਦਲ ਵਲੋਂ ਕੋਟੁ ਚੋਂਕ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮੌਕੇ ਉਨ੍ਹਾਂਦੀ ਪ੍ਰਤਿਮਾ ਤੇ ਫੁੱਲਮਾਲਵਾ ਚੜਾ ਕੇ ਸ਼ਰਧਾਂਜਲੀ ਦਿੱਤੀ ਗਈ ।ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਦੇ ਸੇਵਾਦਾਰ ਅਵੀ ਰਾਜਪੂਤ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਵਲੋਂ ਦਿਤੀਆਂ ਗਿਆ ਸਿੱਖਿਆਵਾਂ ਤੇ ਅਮਲ ਕਰਨ ਦਾ ਸੰਕਲਪ ਲਿਆ ਗਿਆ।ਸਮਾਗਮ ਨੂੰ ਸੰਬੋਧਨ ਕਰਦਿਆਂ ਅਵੀ ਰਾਜਪੂਤ ਨੇ ਹਾਜ਼ਰ ਲੋਕਾ ਨੂੰ ਬਾਬਾ ਸਾਹਿਬ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਅਪੀਲ ਕੀਤੀ।ਉਨ੍ਹਾਂ ਨੇ ਕਿਹਾ ਕਿ ਡਾ.ਭੀਮ ਰਾਓ ਅੰਬੇਦਕਰ ਨੇ ਦਬਲੇ ਕੁਚਲੇ ਲੋਕਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਹਿੰਮ ਕਦਮ ਚੁੱਕੇ।ਉਨ੍ਹਾਂ ਦਬਲੇ ਕੁਚਲੇ ਲੋਕਾ ਲਈ ਵਿਦਿਆ ਦੇ ਹੱਕ ਲਈ ਬਣਾਏ ਕਾਨੂੰਨ ਦਾ ਵੇਰਵਾ ਦਿੰਦਿਆ ਕਿਹਾ ਕਿ ਅੱਜ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਸਕੂਲਾਂ ਅਤੇ ਕਾਲਜਾਂ ਵਿੱਚ ਉਨ੍ਹਾਂ ਦੀ ਬਦੋਲਤ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਅਤੇ ਸਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝਣਾ ਪਵੇਗਾ।

Advertisements

ਜਿਨ੍ਹਾਂ ਨੇ ਭਾਰਤੀ ਸਮਾਜ ਖਾਸ ਕਰ ਅਨੁਸੂਚਿਤ ਜਾਤੀ ਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਇੰਕਲਾਬੀ ਵਿਚਾਰਾਂ ਦਾ ਪ੍ਰਚਾਰ ਕੀਤਾ।ਅਵੀ ਰਾਜਪੂਤ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਚੱਲਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਸਿਰਫ ਇਕ ਸਮਾਜ ਦੇ ਕ੍ਰਾਂਤੀਕਾਰੀ ਰਹਿਬਰ ਹੀ ਨਹੀਂ ਸਨ।ਬਲਕਿ ਸਮੂੱਚੇ ਭਾਰਤੀ ਸਮਾਜ ਦੀ ਬੇਹਤਰੀ ਲਈ ਜੂਝਦੇ ਇਕ ਨੇਕ ਇਨਸਾਨ ਸਨ।ਜਿਨ੍ਹਾਂ ਨੇ ਔਰਤਾਂ ਦੇ ਮਨੂੱਖੀ ਅਧਿਕਾਰਾਂ ਲਈ ਪੁਰੇ ਦੇਸ਼ ਵਿੱਚ ਚੇਤਨਾ ਫੈਲਾਈ।ਅਵੀ ਰਾਜਪੂਤ ਨੇ ਕਿਹਾ ਕਿ ਬਾਬਾ ਸਾਹਿਬ ਡਾ:ਬੀ.ਆਰ ਅੰਬੇਡਕਰ ਨੇ ਕਿਹਾ ਸੀ ਕਿ ਵਿੱਦਿਆ ਸ਼ੇਰਨੀ ਦਾ ਦੁੱਧ ਹੈ,ਜੋ ਇਸ ਨੂੰ ਪੀਵੇਗਾ ਉਹ ਗਰਜਦਾ ਹੈ,ਗਿਆਨ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਪੜ੍ਹੇ-ਲਿਖੇ ਲੋਕ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ  ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਦਲਿਤ ਸਮਾਜ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਨ।ਇਸ ਮੌਕੇ ਤੇ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ ਜਗਜੀਤ ਸਿੰਘ ਸ਼ੰਮੀ,ਸਾਬਕਾ ਸਰਪੰਚ ਅਵਤਾਰ ਸਿੰਘ,ਸਾਬਕਾ ਕੌਂਸਲਰ ਤੇ ਐਸਸੀ ਵਿੰਗ ਅਕਾਲੀ ਦਲ ਦੇ ਸਰਪ੍ਰਸਤ ਸੋਹਨ ਲਾਲ,ਸੀਨੀਅਰ ਆਗੂ ਪਰਮਜੀਤ ਸਿੰਘ ਢੋਟ, ਅਸ਼ੋਕ ਸ਼ਰਮਾ, ਮਨਜੀਤ ਸਿੰਘ, ਲਾਡੀ, ਤਜਿੰਦਰ ਲਵਲੀ, ਨੀਲੂ ਰਾਜਪੂਤ,ਤਾਰਾ ਸੇਠੀ,ਸੁਮੀਤ ਕਪੂਰ,ਅਮਿਤ ਅਰੋੜਾ, ਰਾਜਾ, ਰਾਜੇਸ਼, ਲੋਵੀ, ਰਾਜਾ, ਲਖਬੀਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here