ਜੇਕਰ ਹੁਣ ਵੀ ਅਸੀ ਕਰੱਪਸ਼ਨ ਵਰਗੇ ਕੋੜ ਨੂੰ ਖਤਮ ਨਾ ਕੀਤਾ ਇਸਨੇ ਸਾਨੂੰ ਖਤਮ ਕਰ ਦੇਣਾ: ਮਨਦੀਪ ਗਿੱਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੇ ਮਹੀਨਾਵਾਰ ਮੀਟਿੰਗ ਕੀਤੀ ਗਈ। ਇਸਦੀ ਅਗਵਾਈ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੇ ਕੌਮੀ ਪ੍ਰਧਾਨ ਮਨਦੀਪ ਗਿੱਲ ਨੇ ਕੀਤੀ। ਮੀਟਿੰਗ ਵਿੱਚ ਜਿਲਾ ਕਪੁਰਥਲਾ ਦੀ ਪੂਰੀ ਟੀਮ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਆਏ ਸਭ ਮੈਂਬਰਾ ਨੇ ਕਰੱਪਸ਼ਨ ਨੂੰ ਖਤਮ ਕਰਨ ਲਈ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੇ ਨੈਸ਼ਨਲ ਚੀਫ ਮਨਦੀਪ ਗਿੱਲ ਨੇ ਕਹਿ ਕਿ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੀ ਪੂਰੀ ਟੀਮ ਕਰੱਪਸ਼ਨ ਨੂੰ ਜੜ੍ਹੋਂ ਖਤਮ ਕਰਨ ਲਈ ਜੰਗੀਪੱਧਰ ਤੇ ਜੰਗ ਲੜ ਰਹੀ ਹੈ। ਜਿਸ ਵਿਚ ਲੋਕਾ ਦਾ ਵੀ ਸਾਥ ਮਿਲ ਰਿਹਾ ਹੈ । ਗਿੱਲ ਨੇ ਕਿਹਾ ਕਿ ਕਰੱਪਸ਼ਨ ਨੂੰ ਖਤਮ ਕਰਨ ਲਈ ਸਾਡੀ ਟੀਮ ਪੂਰੀ ਤਰਾਂ ਸਮਰਪਿਤ ਹੈ ਅਤੇ ਅਸੀ ਜੋਂ ਭੀੜਾ ਚੁੱਕਿਆ ਹੈ ਉਸਨੂੰ ਪੂਰਾ ਕਰਕੇ ਹੀ ਸਾਹ ਲਵਾਗੇ। ਜੇਕਰ ਹੁਣ ਵੀ ਅਸੀ ਇਸ ਕਰੱਪਸ਼ਨ ਵਰਗੇ ਕੋੜ ਨੂੰ ਰਲ ਮਿਲ ਕੇ ਖਤਮ ਨਾ ਕੀਤਾ ਤਾਂ। ਇਸ ਕੋੜ ਨੇ ਸਮਾਜ ਨੂੰ ਖਾ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਅਕਤੀ ਤੋਂ ਲੈ ਕੇ ਸਿਸਟਮ ਤੱਕ ਕਦੇ ਘੁਣ ਵਾਂਗ ਅਤੇ ਕਦੇ ਵਿਸਫੋਟਕ ਵਾਂਗ ਤਬਾਹ ਕਰਦਾ ਹੈ। ਮਹੀਨਾ ਵਾਰ ਮੀਟਿੰਗ ਵਿਚ ਆਏ ਆਗੂਆ ਨੇ ਵੱਖ ਵੱਖ ਸਮੇ ਤੇ ਮੀਟਿੰਗ ਨੂੰ ਸੰਬੋਧਨ ਕੀਤਾ। ਅਤੇ ਆਪਣੇ ਸੰਬੋਧਨ ਵਿਚ ਕਰੱਪਸ਼ਨ ਨੂੰ ਖਤਮ ਕਰਨ ਦੇ ਵਿਚਾਰ ਸਾਂਝੇ ਕੀਤੇ।

Advertisements

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਟੇਟ ਚੇਅਰਮੈਨ ਬਲਬੀਰ ਸਿੰਘ, ਸਟੇਟ ਐਜ਼ੂਏਕਸ਼ਨ ਸੈੱਲ ਚੇਅਰਮੈਨ ਗੁਰਚਰਨ ਸਿੰਘ ਮੁਲਤਾਨੀ, ਸਟੇਟ ਚੇਅਰਪਰਸਨ ਚਰਨਜੀਤ ਕੌਰ, ਸਟੇਟ ਡਿਪਟੀ ਡਾਇਰੈਕਟਰ ਅਨਮੋਲ ਗਿੱਲ,ਜਿਲਾ ਪ੍ਰਧਾਨ ਰਜਿੰਦਰ ਕੁਮਾਰ ਰਾਜੂ,ਸਿਟੀ ਪ੍ਰਧਾਨ ਦਰਸ਼ਨ ਸਿੰਘ, ਸੱਕਤਰ ਪਰਗਟ ਸਿੰਘ, ਮੀਡੀਆ ਸਲਾਹਕਾਰ ਸੁਖਵਿੰਦਰ ਮੋਹਨ ਭਾਟੀਆ,ਨੈਸ਼ਨਲ ਯੂਥ ਡਾਇਰੈਕਟਰ ਰਾਹੁਲ ਬਤਰਾ,ਅਨੂਪ ਸਿੰਘ ਨੈਸ਼ਨਲ ਬੋਰਡ ਮੈਂਬਰ , ਜਿਲਾ ਡਿਪਟੀ ਡਾਇਰੈਕਟਰ ਸੰਜੀਵ ਕੌਂਡਲ,ਜਿਲਾ ਚੈਅਰਮੈਨ ਵਾਪਰ ਸ਼ੈਲ,ਤਰੁਣ ਪਰੂਥੀ , ਚੇਅਰਮੈਨ ਸਪੋਰਟ ਸੈੱਲ ਰਾਜ ਕੁਮਾਰ, ਲੀਗਲ ਸਲਾਹਕਾਰ ਜਸਪਾਲ ਗਿੱਲ,ਹਰੀ ਰਾਮ, ਮਨਪ੍ਰੀਤ ਮੰਨਾ, ਗੁਰਜੀਤ ਸਿੰਘ,ਰਾਜ ਕੁਮਾਰ, ਜਸਪ੍ਰੀਤ ਕੌਰ,ਵਿਸ਼ਾਲ,ਰਜਨੀ ਵਾਲੀਆ, ਗੁਰਪ੍ਰੀਤ ਸਿੰਘ, ਸਾਹਿਲ ਸਹਿਗਲ, ਪਵਨ ਸ਼ਰਮਾ,ਅਮਨਦੀਪ ਸਿੰਘ, ਸਿਮਰਨ ਕੌਰ, ਅਜੈ ਕੁਮਾਰ, ਜਗਜੀਤ ਸਿੰਘ,ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here