ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਹੈ ਬਚਾਉਣਾ: ਡਾ. ਸਤੀਸ਼ ਗੋਇਲ

ਫਾਜ਼ਿਲਕਾ, (ਦ ਸਟੈਲਰ ਨਿਊਜ਼): ਸਿਵਲ ਸਰਜਨ ਫਾਜ਼ਿਲਕਾ ਡਾ ਸਤੀਸ਼ ਗੋਇਲ ਦੀ ਅਗਵਾਈ ਹੇਠ 1 ਜਨਵਰੀ 2023 ਤੋਂ ਸ਼ੁਰੂ ਹੋਣ ਵਾਲੇ ਪੋਲੀਓ ਟੀਕੇ ਦੀ ਤੀਜੀ ਡੋਜ਼ ਸਬੰਧੀ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇੱਕ ਵਿਸ਼ੇਸ਼ ਟ੍ਰੇਨਿੰਗ ਕਰਵਾਈ ਗਈ। । ਕਾਰਜ਼ਕਾਰੀ ਜਿਲਾ ਟੀਕਾਕਰਨ ਅਫ਼ਸਰ ਡਾਕਟਰ ਰਿੰਕੂ ਚਾਵਲਾ ਵਲੋਂ ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ ਰਾਹੀਂ ਆਂਕੜਿਆਂ ਅਤੇ ਤਸਵੀਰਾਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਵਿੱਚ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਨੋਡਲ ਅਫ਼ਸਰ, ਬਲਾਕ ਐਜੂਕੇਟਰ, ਐਲ ਐਚ ਵੀ ਅਤੇ ਏ ਐਨ ਐਮ ਨੇ ਭਾਗ ਲਿਆ।

Advertisements


ਸਿਵਲ ਸਰਜਨ ਡਾ ਸਤੀਸ਼ ਗੋਇਲ  ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਿਊ ਯਾਰਕ,ਇੰਡੋਨੇਸ਼ੀਆ ਅਤੇ ਲੰਡਨ ਵਰਗੇ ਵਿਕਸਤ ਮੁਲਕਾਂ ਵਿੱਚ ਇਸ ਵਰ੍ਹੇ ਪੋਲੀਓ ਵਾਇਰਸ ਦੇ ਸ਼ਕੀ ਮਰੀਜ਼ ਸਾਹਮਣੇ ਆਏ ਹਨ। ਇਸ ਖ਼ਤਰੇ ਨੂੰ ਵੇਖਦੇ ਹੋਏ ਰਾਸ਼ਟਰੀ ਪੋਲੀਓ ਖਾਤਮਾ ਸਰਟੀਫਿਕੇਸ਼ਨ ਕਮੇਟੀ ਅਤੇ ਭਾਰਤੀ ਮਾਹਰ ਸਲਾਹਕਾਰੀ ਗਰੁੱਪ ਵਲੋਂ ਜ਼ੋਰਦਾਰ ਢੰਗ ਨਾਲ ਭਾਰਤ ਵਿੱਚ ਟੀਕਾਕਰਨ ਸੁੱਚੀ ਵਿੱਚ ਪੋਲੀਓ ਟੀਕੇ ਦੀ ਤੀਜੀ ਖ਼ੁਰਾਕ ਸ਼ਾਮਲ ਕਰਨ ਦੀ ਹਿਦਾਇਤ ਦਿੱਤੀ ਹੈ।ਉਹਨਾ  ਨੇ ਦੱਸਿਆ ਕਿ ਇਹ ਪੋਲੀਓ ਟੀਕੇ ਦੀ ਤੀਜੀ ਡੋਜ਼ ਬੱਚੇ ਦੇ 9 ਮਹੀਨੇ ਪੂਰੇ ਹੋਣ ਤੋਂ ਬਾਅਦ ਹੀ ਲੱਗੇਗੀ।


ਜਿਲਾ ਟੀਕਾਕਰਨ ਅਫ਼ਸਰ ਡਾਕਟਰ ਰਿੰਕੂ ਚਾਵਲਾ  ਨੇ ਹਿਦਾਇਤ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਰਾਹੀਂ ਫੀਲਡ ਵਿੱਚ ਸਰਵੇ ਕਰਵਾ ਕੇ 5 ਸਾਲ ਤੱਕ ਦੇ ਬੱਚਿਆਂ, ਜਿਨ੍ਹਾਂ ਨੂੰ ਮੀਜਲ ਰੂਬੈਲਾ ਦਾ ਟੀਕਾ ਨਹੀਂ ਲੱਗਿਆ, ਦਾ ਡਾਟਾ ਇੱਕਠਾ ਕੀਤਾ ਜਾਵੇ ਤਾਂ ਜੋ 2023 ਤੱਕ ਇਸ ਬਿਮਾਰੀ ਦੇ ਖ਼ਾਤਮੇ ਦਾ ਮਿੱਥਿਆ ਟੀਚਾ ਪੂਰਾ ਕੀਤਾ ਜਾ ਸਕੇ। ਡਾਕਟਰ ਸਾਹਿਬ ਰਾਮ ਨੇ ਉਹਨਾ ਪ੍ਰੋਗਰਾਮ ਅਧੀਨ ਕੀਤੀਆਂ ਜਾਣ ਵਾਲੀ ਰਿਪੋਰਟਾਂ ਸਬੰਧੀ ਅਤੇ ਪ੍ਰਫੋਰਮੇਂ ਭਰਨ ਸਬੰਧੀ ਜਾਣਕਾਰੀ ਦਿੱਤੀ। ਵਲ ਸਰਜਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਧੀਆ ਸਿਹਤ ਸੇਵਾਵਾਂ ਰਾਹੀਂ ਬੱਚਿਆਂ ਨੂੰ ਪੋਲੀਓ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਸਿਹਤ ਵਿਭਾਗ ਦਾ ਮੁੱਢਲਾ ਫਰਜ਼ ਹੈ, ਪਰ ਇਸ ਕਾਰਜ ਵਿੱਚ ਮਾਂ ਪਿਓ ਦਾ ਜਾਗਰੂਕ ਰਹਿਣਾਂ ਵੀ ਬਹੂਤ ਜ਼ਰੂਰੀ ਹੈ।

LEAVE A REPLY

Please enter your comment!
Please enter your name here