ਨਵੇਂ ਬਾਲ ਗੀਤ ਸੰਗ੍ਰਿਹ ‘ਸੇਧ ਨਿਸ਼ਾਨੇ’ ਅਤੇ ਹੋਰ ਸਾਹਿਤਕ ਸੇਵਾਵਾਂ ਲਈ ਹੁਸ਼ਿਆਰਪੁਰ ਦੀ ਅੰਜੂ ਵ ਰੱਤੀ ਦਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 18 ਦਸੰਬਰ 2022 ਦਿਨ ਐਤਵਾਰ ਪਰਮਦੀਪ ਸਿੰਘ ਦੀਪ ਵੈਲਫ਼ੇਅਰ ਸੋਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਲੁਧਿਆਣਾ ਵੱਲੋਂ ਕਰਵਾਏ 16ਵੇਂ ਸਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਵਿੱਚ ਦੇਸ਼ ਭਰ ਤੋਂ ਆਈਆਂ ਲਗਭਗ 80 ਕਵਿੱਤਰੀਆਂ ਨੂੰ ਉਹਨਾਂ ਦੇ ਸਾਹਿਤਕ ਖੇਤਰ ਵਿੱਚ ਦਿੱਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਵਿਸ਼ਾਲ ਸਮਾਗਮ ਵਿੱਚ ਹੁਸ਼ਿਆਰਪੁਰ ਦੀ ਸਾਹਿਤਕਾਰ ਅਧਿਆਪਕਾ ਅੰਜੂ ਵ ਰੱਤੀ ਨੂੰ ਉਹਨਾਂ ਦੇ ਨਵੇਂ ਬਾਲ ਗੀਤ ਸੰਗ੍ਰਿਹ ‘ਸੇਧ ਨਿਸ਼ਾਨੇ’ ਅਤੇ ਹੋਰ ਸਾਹਿਤਕ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਡਾ ਹਰੀ ਸਿੰਘ ਜਾਚਕ ਜੀ ਨੇ ਰੱਤੀ ਨੂੰ ਅਸ਼ੀਰਵਾਦ ਦਿੰਦਿਆਂ ਉਸਦੇ ਸਾਹਿਤਕ ਸਫਰ ਲਈ ਹੱਲਾਸ਼ੇਰੀ ਦਿੱਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਰੱਤੀ ਦੀ ਕਲਮ ਤੋਂ ਸਿੱਖਿਆ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਸਾਹਿਤ ਰਚਨ ਦੀ ਆਸ ਹੈ। ਇਸ ਸਨਮਾਨ ਲਈ ਅੰਜੂ ਵ ਰੱਤੀ ਨੇ ਪਰਮਦੀਪ ਸਿੰਘ ਦੀਪ ਵੈਲਫ਼ੇਅਰ ਸੋਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਧੰਨਵਾਦ ਕੀਤਾ ਅਤੇ ਡਾ ਹਰੀ ਸਿੰਘ ਜਾਚਕ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਜਿੱਥੇ ਮੇਰਾ ਹੌਸਲਾ ਵਧਾਉਂਦੇ ਹਨ ਉੱਥੇ ਸਿੱਖਿਆ ਅਤੇ ਸਾਹਿਤ ਪ੍ਰਤੀ ਮੇਰੀ ਜਿੰਮੇਵਾਰੀ ਨੂੰ ਹੋਰ ਵਧਾਉਂਦੇ ਹਨ।

LEAVE A REPLY

Please enter your comment!
Please enter your name here