ਆਪਣਾ ਪੂਰਾ ਜੀਵਨ ਅਟਲ ਜੀ ਨੇ ਦੇਸ਼ ਨੂੰ ਸਮਰਪਿਤ ਕਰ ਦਿੱਤਾ ਸੀ: ਸ਼ਾਮ ਸੁੰਦਰ ਅਗਰਵਾਲ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਯਾਦ ਕਰਦਿਆਂ ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਅਤੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਕਿਹਾ ਕਿ ਰਾਜਨੀਤੀ ਚ ਕੁਝ ਹੀ ਅਜਿਹੀਆ ਸ਼ਖਸੀਅਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਹਰ ਕੋਈ ਪਸੰਦ ਕਰਦਾ ਹੈ, ਇਸੇ ਤਰ੍ਹਾਂ ਭਾਰਤ ਦੇ ਸਭ ਤੋਂ ਹਰਮਨ ਪਿਆਰੇ ਸਿਆਸਤਦਾਨ ਆਗੂਆਂ ਵਿੱਚੋ ਇਕ ਅਟਲ ਬਿਹਾਰੀ ਵਾਜਪਾਈ ਵੀ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਭਾਸ਼ਣਾਂ ਅਤੇ ਉਨ੍ਹਾਂ ਦੁਆਰਾ ਕੀਤੇ ਯੋਗਦਾਨ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਟਲ ਜੀ ਸੱਚੀ ਅਤੇ ਨਿਰਪੱਖ ਰਾਜਨੀਤੀ ਦੇ ਮੋਢੀ, ਮਜ਼ਬੂਤ ​​ਵਿਦਵਾਨ ਅਤੇ ਨੇਕ ਵਿਚਾਰਾਂ ਵਾਲੇ ਨੇਤਾ ਸਨ। ਜਿਨ੍ਹਾਂ ਨੇ ਆਪਣੇ ਪੂਰੇ ਸਿਆਸੀ ਜੀਵਨ ਦੌਰਾਨ ਲਾਭ ਅਤੇ ਹਾਨੀਆਂ ਦੀ ਰਾਜਨੀਤੀ ਨਹੀਂ ਕੀਤੀ,ਸਗੋਂ ਦੇਸ਼ ਹਿੱਤ ਦੀ ਰਾਜਨੀਤੀ ਕੀਤੀ। ਉਨ੍ਹਾਂ ਕਿਹਾ ਕਿ ਕਾਰਗਿਲ ਦੀ ਜੰਗ ਦੇ ਦੌਰਾਨ ਜੋ ਸੂਝ-ਬੂਝ ਦਿਖਾਈ। ਉਹ ਸਾਡੇ ਸਾਰਿਆਂ ਲਈ ਅਭੁੱਲ ਰਹੇਗਾ।

Advertisements

ਅਗਰਵਾਲ ਨੇ ਕਿਹਾ ਕਿ ਅਟਲ ਜੀ ਇਕਲੌਤੇ ਅਜਿਹੇ ਨੇਤਾ ਸਨ,ਜੋ ਪਾਰਟੀ ਨੂੰ ਹੀ ਨਹੀਂ ਸਗੋਂ ਵਿਰੋਧੀ ਧਿਰ ਨੂੰ ਵੀ ਇਕਜੁੱਟ ਕਰਕੇ ਨਾਲ ਲੈ ਕੇ ਚੱਲਦੇ ਸਨ।ਉਨ੍ਹਾਂ ਦਾ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਸਤਿਕਾਰ ਹਰ ਪਾਰਟੀ ਦਾ ਨੇਤਾ ਫਿਰ ਭਾਵੇਂ ਉਹ ਕਾਂਗਰਸ ਦਾ ਹੋਵੇ ਸਪਾ,ਬਸਪਾ ਜਾਂ ਦੂਜੀਆਂ ਪਾਰਟੀਆਂ ਦਾ ਹੋਵੇ ਕਰਦੇ ਸਨ।ਉਹ ਹਮੇਸ਼ਾ ਹੀ ਬਦਨਾਮੀ ਨਾਲ ਭਰੀ ਰਾਜਨੀਤੀ ਤੋਂ ਦੂਰ ਰਹੇ ਹਨ।ਜੋ ਆਪਣੇ ਬਿਆਨਾਂ ਅਤੇ ਕਵਿਤਾਵਾਂ ਰਾਹੀਂ ਰੋਂਦੇ ਚਿਹਰਿਆਂ ਨੂੰ ਵੀ ਹਸਾਉਣ ਦੀ ਤਾਕਤ ਰੱਖਦੇ ਸਨ। ਉਨ੍ਹਾਂ ਦਾ ਸਮੁੱਚਾ ਸਿਆਸੀ ਜੀਵਨ ਹੀ ਨਹੀਂ,ਸਗੋਂ ਉਨ੍ਹਾਂ ਦਾ ਸਮੁੱਚਾ ਜੀਵਨ ਹੀ ਨਿਰਵਿਘਨ ਅਤੇ ਦੋਸ਼ ਮੁਕਤ ਰਿਹਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਦੇ ਸਿਆਸੀ ਦ੍ਰਿਸ਼ ਤੇ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੀ ਰਾਜਨੀਤੀ ਸਥਾਪਿਤ ਕਰਕੇ ਆਪਣੀ ਅਮਿੱਟ ਛਾਪ ਛੱਡਣ ਵਾਲੇ ਭਾਜਪਾ ਦੇ ਪਿਤਾ ਪੁਰਖ,ਕਰੋੜਾਂ ਵਰਕਰਾਂ ਦੇ ਮਾਰਗ ਦਰਸ਼ਕ ਭਾਰਤ ਰਤਨ,ਸਾਬਕਾ ਪ੍ਰਧਾਨ ਮੰਤਰੀ, ਸਭ ਤੋਂ ਵੱਧ ਸਤਿਕਾਰਯੋਗ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਤੇ ਅਸੀਂ ਸਾਰੇ ਵਰਕਰ ਉਨ੍ਹਾਂ ਨੂੰ ਸਲਾਮ ਕਰਦੇ ਹਾਂ।ਅਟਲ ਜੀ ਦੀ ਅਗਵਾਈ ਵਿੱਚ ਦੇਸ਼ ਨੇ ਸੁਸ਼ਾਸਨ ਨੂੰ ਸਾਕਾਰ ਹੁੰਦਾ ਦੇਖਿਆ।ਦਿਹਾਤੀ ਭਾਰਤ ਦੇ ਵਿਕਾਸ ਮਜਬੂਤ ਨੀਂਹ ਰੱਖਣ ਵਾਲੇ ਅਟਲ ਜੀ ਨੇ ਹਮੇਸ਼ਾ ਰਾਸ਼ਟਰ ਹਿੱਤ ਨੂੰ ਪਹਿਲ ਦਿੱਤੀ।

LEAVE A REPLY

Please enter your comment!
Please enter your name here