ਸਿੱਖਸ ਆਫ ਅਮੈਰਿਕਾ ਨੇ ਭੁਲੱਥ ਸਬ ਡਵੀਜਨ ਦੇ ਪਿੰਡ ਅਕਬਰਪੁਰ ਦੇ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਦਿੱਤੇ ਬੂਟ ਅਤੇ ਬੈਗ਼

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭੁਲੱਥ ਸਿੱਖਸ ਆਫ ਅਮੈਰਿਕਾ ਜਿੱਥੇ ਸਿੱਖ ਮੁੱਦਿਅਾ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਉਭਾਰਨ ਲਈ ਵਚਨਬੱਧ ਹੈ ਅਤੇ ਉੱਥੇ ਸਮਾਜ ਸੇਵਾ ਕਾਰਜ ਵਿੱਚ ਵੀ ਸੰਸਥਾ ਆਪਣਾ ਬਣਦਾ ਯੋਗ਼ਦਾਨ ਪਾ ਰਹੀ ਹੈ। ਇਸੇ ਲੜੀ ਦੇ ਅਧੀਨ ਹੀ ਸਿੱਖਸ ਆਫ ਅਮੈਰਿਕਾ ਵਲੋਂ ਸਰਦੀ ਦੇ ਮੌਸਮ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਜ਼ਿਲਾ ਕਪੂਰਥਲਾ ਦੇ ਪਿੰਡ ਜੋ ਭੁਲੱਥ ਸਬ ਡਵੀਜਨ ਹੇਠ ਪੈਂਦਾ ਹੈ ਅਤੇ ਬੇਗੋਵਾਲ ਦੇ ਲਾਗਲੇ ਪਿੰਡਅਕਬਰਪੁਰ ਦੇ ਸਰਕਾਰੀ ਹਾਈ ਸਕੂਲ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਅਤੇ ਸਕੂਲੀ ਬੈਗ਼ ਵੰਡੇ। ਇਸ ਸੇਵਾ ਵਿਚ ਸਿੱਖਸ ਆਫ ਅਮੈਰਕਿਾ ਦੇ ਅਹੁਦੇਦਾਰਾਂ ਜਸਦੀਪ ਸਿੰਘ ਜੱਸੀ, ਬਲਜਿੰਦਰ ਸਿੰਘ ਸ਼ੰਮੀ, ਕਮਲਜੀਤ ਸਿੰਘ ਸੋਨੀ ਅਤੇ ਵਰਿੰਦਰ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਕੂਲ ਦੇ ਮੁੱਖ ਅਧਿਆਪਕ ਕਰਨੈਲ ਸਿੰਘ ਨੇ ਸਿੱਖਸ ਆਫ ਅਮੈਰਿਕਾ ਨੂੰ ਇਕ ਪੱਤਰ ਲਿਖ ਕੇ ਇਸ ਸੇਵਾ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸਕੂਲ ਦੇ ਬੱਚਿਆਂ ਨੂੰ ਬੂਟ ਅਤੇ ਬੈਗ਼ਾਂ ਦੀ ਬਹੁਤ ਲੋੜ ਸੀ। ਬੂਟ ਅਤੇ ਬੈਗ਼ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਚਿਹਰਿਆਂ ਉੱਤੇ ਵੱਖਰੀ ਹੀ ਚਮਕ ਸੀ।

Advertisements

ਸਿੱਖਸ ਆਫ ਅਮੈਰਕਿਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਇਸ ਸੇਵਾ ਪ੍ਰਤੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨਿੱਕੇ ਨਿੱਕੇ ਬੱਚਿਆਂ ਦੇ ਚਿਹਰਿਆਂ ਉੱਤੇ ਖੁਸ਼ੀ ਦੇਖ ਕੇ ਉਨਾਂ ਨੂੰ ਅਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਿਲੀ ਮਹਿਸੂਸ ਹੋ ਰਹੀ ਹੈ। ਉਹਨਾਂ ਇਸ ਸੇਵਾ ਵਿਚ ਸਹਿਯੋਗ ਦੇਣ ਵਾਲੇ ਆਪਣੇ ਸਾਥੀਆਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਅਜਿਹੀ ਸੇਵਾ ਕਰਦੇ ਰਹਿਣਗੇ।

LEAVE A REPLY

Please enter your comment!
Please enter your name here