ਸਾਨੂੰ ਮਿਲਜੁਲ ਕੇ ਹਰ ਤਿਉਹਾਰ ਮਨਾਉਣਾ ਚਾਹੀਦਾ ਹੈ:ਜੀਆ ਲਾਲ ਨਾਹਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪਿੰਡ ਲੱਖਣਕਲਾਂ ਵਿਖੇ ਮਾਘੀ ਦੇ ਤਿਉਹਾਰ ਮੌਕੇ ਪਿੰਡ ਵਾਸੀਆਂ ਵੱਲੋਂ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ,ਜਿਸ ਨੂੰ ਸਮੂਹ ਸੰਗਤ ਨੇ ਪ੍ਰਵਾਨ ਕੀਤਾ।ਇਸ ਦੌਰਾਨ ਰਾਸ਼ਟਰੀ ਵਾਲਮੀਕਿ ਧਰਮਯੁੱਧ ਮੋਰਚਾ ਦੇ ਪ੍ਰਧਾਨ ਜੀਆ ਲਾਲ ਨਾਹਰ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਜੀਆ ਲਾਲ ਨਾਹਰ ਨੇ ਕਿਹਾ ਕਿ ਅਸੀਂ ਸਾਰੇ ਇੱਕ ਹਾਂ, ਇਸ ਲਈ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਰਲ ਮਿਲ ਕੇ ਤਿਉਹਾਰ ਮਨਾਉਣੇ ਚਾਹੀਦੇ ਹਨ।ਨਾਹਰ ਨੇ ਕਿਹਾ ਕਿ ਅਸੀਂ ਸਾਰੇ ਆਪਸ ਵਿੱਚ ਭਾਈ ਭਾਈ ਹਾਂ।ਇਹ ਕਹਿਣ ਦਾ ਮਤਲਬ ਹੈ ਕਿ ਵਿਅਕਤੀ ਇੱਕ ਹੈ,ਰੂਪ ਅਨੇਕ ਹਨ।ਧਰਮ ਅਤੇ ਸਮਾਜ ਨੂੰ ਕਦੇ ਵੀ ਵੰਡਿਆ ਨਹੀਂ ਜਾਣਾ ਚਾਹੀਦਾ।ਸਾਨੂੰ ਹਰ ਤਿਉਹਾਰ ਹਰ ਮਨੁੱਖ ਨਾਲ ਵਿਤਕਰਾ ਭੁਲਾ ਕੇ ਮਨਾਉਣਾ ਚਾਹੀਦਾ ਹੈ।ਇਨਸਾਨ ਦਾ ਕੋਈ ਜਾਤੀ ਮਜਬ ਨਹੀਂ ਹੁੰਦਾ ਹੈ।

Advertisements

ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇਸ ਕੀਮਤੀ ਜੀਵਨ ਨੂੰ ਆਪਣੇ ਨਿੱਜੀ ਕੰਮਾਂ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਲਈ ਲਗਾਉਣਾ ਚਾਹੀਦਾ ਹੈ। ਊਨਾ ਕਿਹਾ ਕਿ ਬੇਸਹਾਰਾ ਅਤੇ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨ ਨਾਲ ਹੀ ਸਾਡਾ ਜੀਵਨ ਸੱਚਮੁੱਚ ਸਫਲ ਹੋਵੇਗਾ।ਉਨ੍ਹਾਂ ਕਿਹਾ ਕਿ ਸਾਨੂੰ ਭੁੱਖਿਆਂ ਨੂੰ ਭੋਜਨ ਦੇਣ ਅਤੇ ਲੋੜਵੰਦਾਂ ਦੀ ਮਦਦ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ।ਅਸੀਂ ਲੋੜਵੰਦਾਂ ਦੀ ਮਦਦ ਕਰਕੇ ਹੀ ਆਪਣਾ ਜੀਵਨ ਸਫਲ ਕਰ ਸਕਦੇ ਹਾਂ।ਇਸ ਮੌਕੇ ਰੋਣਕੀ ਰਾਮ,ਸੰਜੀਵ ਥਾਪਰ,ਰਾਜ ਕੁਮਾਰ,ਲਖਵੀਰ ਸਿੰਘ,ਬਲਬੀਰ ਸਿੰਘ ਬੀਰਾ ਰਾਜਕੁਮਾਰ ਸੱਭਰਵਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here