ਨਸ਼ੇ ਦੇ ਖਾਤਮੇ ਲਈ ਬਣਾਈ ਜਾਵੇਗੀ ‘ ਨਸ਼ਾ ਵਿਰੋਧੀ ਲੋਕ ਲਹਿਰ’

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨਸ਼ਾ ਵਿਰੋਧੀ ਲੋਕ ਲਹਿਰ ਦੀ ਸ਼ੁਰੂਆਤ ਕਰਨ ਸਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਚੰਦਨ ਲੱਕੀ (ਪੰਜਾਬ ਪ੍ਰਧਾਨ ਆਲ ਇੰਡੀਆ ਅਤਿਆਚਾਰ ਵਿਰੋਧੀ ਫਰੰਟ ), ਹਰਵਿੰਦਰ ਹੀਰਾ ( ਪੰਜਾਬ ਪ੍ਰਧਾਨ ਗੁਰੂ ਰਵਿਦਾਸ ਫੋਰਸ), ਬਲਵਿੰਦਰ ਬਿੰਦੀ ਚੇਅਰਮੈਨ ਫਾਇਨਾਂਸ ਕਮੇਟੀ, ਕਰਣਜੋਤ ਆਦੀਆ ਜਿਲਾ ਪ੍ਰਧਾਨ ਸਫਾਈ ਯੂਨਅਨ ਕਅਤੇ ਸਮਾਜ ਸੇਵੀ ਸੰਜੇ ਸ਼ਰਮਾ ਵਲੋਂ ਸਾਂਝੇ ਤੌਰ ਤੇ ਇੱਕ ਮੀਟਿੰਗ ਰੱਖੀ ਗਈ, ਜਿਸ ਵਿੱਚ ਹਾਜ਼ਰ ਸਾਥੀਆਂ ਵਲੋਂ ਹੁਸ਼ਿਆਰਪੁਰ ਅਤੇ ਪੰਜਾਬ ਵਿੱਚ ਨਸ਼ੇ ਰੂਪੀ ਕੋਹੜ ਦੇ ਖ਼ਾਤਮੇ ਲਈ ਤੇ ਇਸ ਨਸ਼ਾ ਵਿਰੋਧੀ ਲਹਿਰ ਨੂੰ ਲ਼ੋਕ ਲਹਿਰ ਬਣਾਉਣ ਲਈ ਮਹਾਂ ਰੈਲੀ ਕੱਢਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਮੁਕਤ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ, ਤਾਂ ਜੋ ਸਾਡਾ ਪੰਜਾਬ ਮੁੜ ਤਰੱਕੀ ਦੀਆਂ ਲੀਹਾਂ ਤੇ ਆ ਜਾਵੇ। 

Advertisements

ਇਸ ਲਈ ਇਹਨਾਂ ਹਮਖਿਆਲੀ ਸਾਥੀਆਂ ਦੀ ਸਲਾਹ ਨਾਲ ਮਤਾ ਪਾਸ ਕੀਤਾ ਗਿਆ ਕਿ ਮਿਤੀ 20-01-2023 ਦਿਨ ਸ਼ੁੱਕਰਵਾਰ ਨੂੰ ਨਸ਼ਾ ਵਿਰੋਧੀ ਲੋਕ ਲਹਿਰ ਮੁਹਿੰਮ ਮਹਾਂ ਰੈਲੀ ਦੇ ਰੂਪ ‘ਚ ਸ਼ੁਰਆਤ ਕਰਕੇ ਸਮਾਜ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਨਸ਼ਾ ਤਿਆਗ ਕੇ ਸਮਾਜ ਪ੍ਰਤੀ ਜਾਗਰੂਕ ਹੋਣ ਲਈ ਤੇ ਸਮਾਜ ਪੱਖੀ ਲੋਕ ਲਹਿਰ ਨਾਲ ਜੁੜ ਕੇ ਸਾਰੇ ਪੰਜਾਬ ਵਿੱਚ ਇਸ ਲਹਿਰ ਨਾਲ ਲੋਕਾਂ ਨੂੰ ਜੋੜਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਹੋਰ ਵੀ ਸਮਾਜ ਸੇਵੀ ਆਗੂ ਮੌਜੂਦ ਸਨ।

LEAVE A REPLY

Please enter your comment!
Please enter your name here