
ਦਿੱਲੀ (ਦ ਸਟੈਲਰ ਨਿਊਜ਼)। ਬਾਜ਼ਾਰ ਵਿੱਚ ਛੋਟੇ ਨੋਟਾ ਨੂੰ ਲੈ ਕੇ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ ਲੋਕਾਂ ਦੀਆ ਸਮੱਸਿਆ ਦਾ ਹੱਲ ਕਰਨ ਲਈ ਗੰਭੀਰ ਹੋ ਗਈ ਹੈ ।

ਜਿਸਦੇ ਲਈ ਭਾਰਤੀ ਰਿਜਰਵ ਬੈਂਕ ਛੋਟੇ ਨੋਟਾਂ ਲਈ ਅਲੱਗ ਤੋਂ ਏਟੀਐਮ ਖੋਲਣ ਤੇ ਵਿਚਾਰ ਕਰ ਰਿਹਾ ਹੈ ਅਤੇ ਜਿਸਦੇ ਕਾਰਣ ਆਮ ਲੋਕ, ਰੇਹੜੀ ਵਾਲੇ ਅਤੇ ਦੁਕਾਨਦਾਰਾ ਦੀਆ ਸਮੱਸਿਆ ਦਾ ਹੱਲ ਹੋ ਸਕਦਾ ਹੈ। ਰਿਜ਼ਰਵ ਬੈਂਕ ਇਸਦੇ ਨਾਲ ਹੋਰ ਵੀ ਕਈ ਸਾਰੇ ਵਿਕਲਲਪਾਂ ਤੇ ਵੀ ਵਿਚਾਰ ਚਰਚਾ ਕਰ ਰਿਹਾ ਹੈ।












