ਸਿਹਤ ਵਿਭਾਗ ਵੱਲੋਂ ਕੁਸ਼ਟ ਆਸ਼ਰਮ ‘ਚ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀਆਂ ਭੇਂਟ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਸਾਰੇ ਸਿਹਤ ਕਾਮਿਆਂ ਨੂੰ ਅਹਿਦ ਦਵਾਉਂਦੇ ਹੋਏ ਉਨ੍ਹਾਂ ਕਿਹਾ ਕਿ “ਆਓ ਸਾਰੇ ਕੁਸ਼ਟ ਰੋਗ ਨਾਲ ਲੜੀਏ ਅਤੇ ਕੁਸ਼ਟ ਰੋਗ ਨੂੰ ਇਕ ਇਤਿਹਾਸ ਬਣਾਈਏ”। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ 30 ਜਨਵਰੀ ਤੋਂ 13 ਫਰਵਰੀ ਤੱਕ ਸਪਰਸ਼ ਕੁਸ਼ਟ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਸਿਹਤ ਵਿਭਾਗ ਕਪੂਰਥਲਾ ਵਲੋਂ ਕੁਸ਼ਟ ਆਸ਼ਰਮ ਵਿਚ ਕੁਸਟ ਰੋਗੀਆਂ ਨੂੰ ਦਵਾਈਆਂ ਆਦਿ ਵੰਡੀਆਂ ਗਈਆਂ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਇਸ ਪੰਦਰਵਾੜੇ ਦੌਰਾਨ ਲੋਕਾਂ ਨੂੰ ਕੁਸ਼ਟ ਰੋਗ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਕੁਸਟ ਰੋਗੀਆਂ ਨਾਲ ਭੇਦਭਾਵ ਨਾ ਕਰਨ ਲਈ ਵੀ ਪ੍ਰੇਰਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਮੀਨਾਕਸੀ ਨੇ ਦੱਸਿਆ ਕਿ ਨਸਾਂ ਦੀ ਖਰਾਬੀ ਕਾਰਨ ਮਾਸਪੇਸ਼ੀਆਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਜਿਸ ਕਾਰਨ ਸਰੀਰ ਦੇ ਅੰਗ ਮੁੜ ਜਾਂਦੇ ਹਨ ਅਤੇ ਸੁੰਨੇਪਨ ਕਾਰਨ ਕਈ ਵਾਰ ਇਹ ਅੰਗ ਸੱਟ ਲੱਗਣ ਤੇ ਸਰੀਰ ਤੋਂ ਝੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਤੱਤੇ ਠੰਡੇ ਵਿੱਚ ਭੇਦ ਨਾ ਹੋਣ ਕਾਰਨ, ਨਾ ਠੀਕ ਹੋਣ ਵਾਲੇ ਜਖਮ ਹੋ ਜਾਂਦੇ ਹਨ।

Advertisements

ਅੱਖਾਂ ਵਿੱਚ ਇਹ ਬਿਮਾਰੀ ਹੋਣ ‘ਤੇ ਅੱਖ ਪੂਰੀ ਤਰ੍ਹਾਂ ਬੰਦ ਨਹੀ ਹੁੰਦੀ ਜਿਸ ਕਾਰਨ ਅੱਖਾਂ ਵਿੱਚ ਚਿੱਟਾ ਪੈ ਜਾਂਦਾ ਹੈ ਤੇ ਮਰੀਜ਼ ਦੇ ਦੇਖਣ ਦੀ ਸ਼ਕਤੀ ‘ਤੇ ਬੁਰਾ ਅਸਰ ਪੈਂਦਾ ਹੈ। ਬਹੁ-ਔਸ਼ਧੀ ਇਲਾਜ ( MDT), ਕੁਸ਼ਟ ਰੋਗ ਦਾ 100% ਸ਼ਰਤੀਆ ਇਲਾਜ ਹੈ। ਇਲਾਜ  ਸਰਕਾਰੀ ਹਸਪਤਾਲਾਂ ਵਲੋਂ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ। ਦਾਗਾਂ ਦੀ ਗਿਣਤੀ ਦੇ ਅਧਾਰ ਤੇ ਕੁਸ਼ਟ ਰੋਗ ਨੂੰ ਘੱਟ ਜਰਮੀ (PB) ਜਾਂ ਬਹੁ-ਜਰਮੀ (MB) ਕੁਸ਼ਟ ਰੋਗ ਵਿੱਚ ਵੰਡਿਆ ਜਾਂਦਾ ਹੈ। 1 ਤੋਂ ਲੈ ਕੇ 5 ਨਿਸ਼ਾਨ ਜਾਂ ਇਕ ਨਸ ਸ਼ਾਮਿਲ ਹੁੰਦੀ ਹੈ। ਇਸ ਦਾ ਇਲਾਜ 6 ਮਹੀਨੇ ਲਈ ਹੁੰਦਾ ਹੈ। 1 ਤੋਂ ਲੈ ਕੇ 5 ਤੋਂ ਜਿਆਦਾ ਨਿਸ਼ਾਨ ਜਾਂ ਇਕ ਤੋਂ ਜਿਆਦਾ ਨਸਾਂ ਸ਼ਾਮਿਲ ਹੁੰਦੀਆਂ ਹਨ ਅਤੇ ਇਸ ਦਾ ਇਲਾਜ 12 ਮਹੀਨੇ ਤੱਕ ਚਲਦਾ ਹੈ। ਇਸ ਮੌਕੇ ਏਸੀਐਸ ਅੰਨੂ ਸ਼ਰਮਾ, ਡੀਐਫਪੀਓ ਡਾ. ਅਸ਼ੋਕ ਕੁਮਾਰ, ਡੀਆਈਓ ਡਾ. ਰਣਦੀਪ ਸਿੰਘ, ਡੀਐਚੳ ਡਾ. ਕੁਲਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਡੀਐਮਈਓ ਰਾਮ ਸਿੰਘ,ਬੀਈਈ ਰਵਿੰਦਰ ਜੱਸਲ, ਬੀਸੀਸੀ ਜੋਤੀ ਅਨੰਦ, ਸੁਪਰਵਾਈਜ਼ਰ ਗੁਰਇੰਦਰਜੀਤ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here