ਸ੍ਰੀ ਗੁਰੂ ਰਵਿਦਾਸ ਸਭਾ ਅਤੇ ਬੇਗਮਪੁਰਾ ਟਾਈਗਰ ਫੋਰਸ ਨੇ ਸਭ ਸੰਗਤਾਂ ਨੂੰ ਸਮੇਂ ਸਿਰ ਨਗਰ ਕੀਰਤਨ ਵਿੱਚ ਪਹੁੰਚਣ ਦੀ ਕੀਤੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਰਵਿਦਾਸ ਸਭਾ ਅਤੇ ਬੇਗਮਪੁਰਾ ਟਾਇਗਰ ਫੋਰਸ ਦੀ ਮੀਟਿੰਗ ਹੋਈ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਭਾਗ ਲਿਆ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਦੀਸ਼ ਲਾਲ ਬੱਦਨ  ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ 4 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਨਗਰ ਕੀਰਤਨ ਵਿਚ ਸਾਰੀਆਂ ਸੰਗਤਾ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨ ਉਹਨਾਂ ਨੇ ਇਹ ਵੀ ਆਖਿਆ ਕਿ ਇਸ ਵਾਰ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਟਰਾਲੀਆਂ ਦੇ ਉਪਰ ਨੰਬਰ ਲਗਾ ਕੇ ਹੀ ਨਗਰ ਕੀਰਤਨ ਵਿੱਚ  ਸ਼ਾਮਿਲ ਕੀਤਾ ਜਾਵੇਗਾ ਅਤੇ ਇਹ ਨੰਬਰ ਯਾਨੀ ਕਿ ਟੋਕਨ ਰੌਸ਼ਨ ਗਰਾਊਂਡ ਤੋਂ ਹੀ  ਲਗਾਏ ਜਾਣਗੇ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਸਾਰੇ ਸਾਥੀ ਸਾਡਾ ਸਹਿਯੋਗ ਕਰਨ । ਬੇਗਮਪੁਰਾ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਤਾਰਾ ਚੰਦ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਹ ਉਪਰਾਲਾ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ  ਸੰਗਤਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲੇਗੀ ਉਹਨਾਂ ਨੇ ਵੀ ਸਾਰਿਆ  ਨੂੰ  ਸਹਿਯੋਗ ਕਰਨ ਦੀ ਅਪੀਲ ਕੀਤੀ

Advertisements

ਇਸ ਮੌਕੇ ਜਗਦੀਸ਼ ਲਾਲ ਬੱਧਣ  ਪ੍ਰਧਾਨ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਬੇਗਮਪੁਰਾ ਟਾਇਗਰ ਫੋਰਸ ਤੋਂ ਪੰਜਾਬ ਪ੍ਰਧਾਨ ਤਾਰਾ ਚੰਦ ਕੈਪਟਨ ਗਿਆਨ ਚੰਦ  ਕੈਪਟਨ ਨਿਰਵੈਰ ਸਿੰਘ ਸਤੀਸ਼ ਕੁਮਾਰ ਖਾਨਪੁਰੀ ਬਲਬੀਰ ਚੰਦ ਅਵਤਾਰ ਚੰਦ ਹੀਰ  ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਪ੍ਰੈਸ ਸੈਕਟਰੀ ਜੁਝਾਰ ਸਿੰਘ ਸਿੱਧੂ ਵਾਇਸ ਪ੍ਰਧਾਨ ਸਤਵਿੰਦਰ ਸੱਤੀ ਜ਼ਿਲ੍ਹਾ ਸਕੱਤਰ ਪ੍ਰਕਾਸ਼ ਉਤਸਵ ਜ਼ਿਲ੍ਹਾ ਸਕੱਤਰ ਪੰਮਾ ਬਜਵਾੜਾ ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here