ਮਹਿੰਦਰ ਬਲੇਰ ਨੇ ਨਿਰਮਲ ਨਾਹਰ ਨੂੰ ਸਿਰੋਪਾ ਪਾਕੇ ਕੀਤਾ ਸਨਮਾਨਿਤ

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ: ਐਤਵਾਰ ਨੂੰ ਕਪੂਰਥਲਾ ਦੇ ਡੇਰਾ ਜੱਗੂਸ਼ਾਹ ਵਿਖ਼ੇ ਇੱਕ ਵਿਸ਼ੇਸ਼ ਮੀਟਿੰਗ ਸ. ਪਾਲ ਸਿੰਘ ਜਿਲ੍ਹਾ ਸਕੱਤਰ ਦੇ ਗ੍ਰਹਿ ਵਿਖ਼ੇ ਆਯੋਜਿਤ ਕੀਤੀ ਗਈ! ਜਿਸ ਵਿੱਚ ਮੁੱਖ ਤੋਰ ਤੇ ਸ. ਮਹਿੰਦਰ ਸਿੰਘ ਬਲੇਰ ਮੁੱਖ ਬੁਲਾਰਾ ਬੀ.ਜੇ. ਪੀ ਪੰਜਾਬ ਹਾਜ਼ਿਰ ਹੋਏ! ਐਸ ਮੀਟਿੰਗ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਐਸ. ਸੀ ਮੋਰਚਾ ਨੇ ਕੀਤੀ! ਇਸ ਮੌਕੇ ਤੇ ਮੁੱਖ ਮਹਿਮਾਨ ਨਿਰਮਲ ਨੂੰ ਦੁਬਾਰਾ ਐਸ. ਸੀ. ਮੋਰਚੇ ਡਾ ਪੰਜਾਬ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਸਬੰਧੀ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ! ਇੱਥੇ ਜੱਗੂ ਸ਼ਾਹ ਡੇਰਾ ਮੀਟਿੰਗ ਵਿੱਚ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਕੇ ਫੁੱਲਾਂ ਦਾ ਹਾਰ ਤੇ ਸਿਰੋਪਾ ਪਾ ਕੇ ਸਵਾਗਤ ਕੀਤਾ ਗਿਆ! ਇਸ ਤੋਂ ਉਪਰੰਤ ਜਥੇਦਾਰ ਨਰਿੰਦਰ ਸਿੰਘ ਬੂਹ ਜਿਲ੍ਹਾ ਜਨਰਲ ਸਕੱਤਰ ਐਸ. ਸੀ. ਸੈੱਲ ਅਤੇ ਸਕੱਤਰ ਪਾਲ ਸਿੰਘ ਨੇ ਮੁਹੱਲੇ ਦਾ ਵਿਕਾਸ ਰੁਕਿਆ ਹੋਣ ਕਰਕੇ ਮੁਹੱਲੇ ਦੀਆਂ ਸੜਕਾਂ ਤੇ ਸੀਵਰੇਜ ਬੰਦ ਪਿਆ ਕਾਰਣ ਦੱਸਿਆ ਕਿ ਸੀਵਰੇਜ ਅਤੇ ਹੋਂਦੀਆਂ ਦਾ ਨਿਕਾਸ ਨਾ ਹੋਣ ਕਰਕੇ ਗਲੀਆਂ ਸੀਵਰੇਜ ਦਾ ਪਾਣੀ ਘਰਾਂ ਵਿੱਚ ਆ ਜਾਂਦਾ ਹੈ!

Advertisements

ਇਸ ਬਾਰੇ ਪੂਰੀ ਜਾਣਕਾਰੀ ਦਿੱਤੀ! ਸ. ਨਿਰਮਲ ਸਿੰਘ ਪੰਜਾਬ ਸੀਨੀਅਰ ਮੀਤ ਪ੍ਰਧਾਨ ਅਤੇ ਮਹਿੰਦਰ ਸਿੰਘ ਬਲੇਰ ਮੁੱਖ ਬੁਲਾਰਾ ਪੰਜਾਬ ਐਸ. ਸੀ ਸੈੱਲ ਨੇ ਜੱਗੂ ਸ਼ਾਹ ਡੇਰੇ ਦੇ ਨਿਵਾਸੀਆਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ 2-4 ਦਿਨਾਂ ਅੰਦਰ ਹੀ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਸਾਡੀ ਪਾਰਟੀ ਦੇ ਅਹੁਦੇਦਾਰ ਮਿਲ ਕੇ ਸਾਰੇ ਮੁਹੱਲੇ ਦਾ ਸੀਵਰੇਜ ਪਾਣੀ ਦਾ ਸਹੀ ਨਿਕਾਸ ਕਰਵਾਵਾਂਗੇ! ਇਸ ਤੋਂ ਇਲਾਵਾ ਉਹਨਾਂ ਨੇ ਜਾ ਕੇ ਵੀ ਮੁਹੱਲੇ ਦੀਆਂ ਗਲੀਆਂ ਵਿੱਚ ਖਲੋਤੇ ਹੋਏ ਪਾਣੀ ਨਜਦੀਕ ਪ੍ਰੈਸ ਨੂੰ ਖੁੱਦ ਆਪ ਵਿਖਾਇਆ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋਂ ਪਹਿਲ ਦੇ ਅਧਾਰ ਤੇ ਵਿਕਾਸ ਕਰਵਾਇਆ ਜਾਏਗਾ! ਇਸ ਤੋਂ ਉਪਰੰਤ ਉਹਨਾਂ ਨੇ ਕੁਝ ਨਿਯੁਕਤੀਆਂ ਦਾ ਵੀ ਐਲਾਨ ਕੀਤਾ ਜਿਵੇੰ ਕਿ ਜੁਝਾਰ ਸਿੰਘ ਨੂੰ ਸ਼ਹਿਰੀ ਪ੍ਰਧਾਨ, ਬਲਵਿੰਦਰ ਰਇਆ ਵਾਲੇ ਨੂੰ ਸਲਾਹਕਾਰ, ਗੁਰਮੇਲ ਸਿੰਘ ਖੀਰਾ ਵਾਲੀ ਨੂੰ ਸਲਾਹਕਾਰ, ਮਨੋਜ ਕੁਮਾਰ ਨੂੰ ਮੁਹੱਲੇ ਦਾ ਪ੍ਰਧਾਨ ਨਿਯੁਕਤ ਕੀਤਾ! ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸਾਬਕਾ ਸਰਪੰਚ ਲੱਕੀ, ਬੀਬੀ ਗੁਰਜੀਤ ਕੌਰ, ਬੀਬੀ ਕਰਤਾਰ ਕੌਰ ਤੇ ਸੱਤਪਾਲ ਸਿੰਘ ਫੋਜੀ MC ਵਾਰਡ ਨ.21 ਹਾਜ਼ਿਰ ਸਨ!

LEAVE A REPLY

Please enter your comment!
Please enter your name here