ਯੱਗ ਸਮਾਗਮ ਦੋਰਾਨ ਅਚਾਨਕ ਭੜਕਿਆ ਹਾਥੀ, 4 ਸਾਲਾ ਮਾਸੂਮ ਸਮੇਤ 2 ਔਰਤਾਂ ਨੂੰ ਕੁਚਲਿਆ, ਮੌਤ

ਉੱਤਰ-ਪ੍ਰਦੇਸ਼ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਉੱਤਰ-ਪ੍ਰਦੇਸ਼ ਦੇ ਗੋਰਖਪੁਰ ਜ਼ਿਲੇ ਦੇ ਚਿਲੁਆਤਾਲ ਇਲਾਕੇ ਵਿੱਚ ਚੱਲ ਰਹੇ ਇੱਕ ਯੱਗ ਸਮਾਰੋਹ ਦੋਰਾਨ ਅਚਾਨਕ ਹੀ ਇੱਕ ਹਾਥੀ ਨੂੰ ਗੁੱਸਾ ਆ ਗਿਆ ਅਤੇ ਉਹ ਅਚਾਨਿਕ ਹੀ ਭੜਕ ਉੱਠਿਆ। ਇਸ ਚੱਲ ਰਹੀ ਰਸਮ ਵਿੱਚ ਇੱਕ ਹਾਥੀ ਨੂੰ ਵੀ ਲਿਆਦਾ ਗਿਆ ਸੀ।

Advertisements

ਸੇ ਵਿੱਚ ਆਏ ਹਾਥੀ ਨੇ ਇੱਕ 4 ਸਾਲਾਂ ਮਾਸੂਮ ਬੱਚੇ ਸਣੇ 2 ਔਰਤਾਂ ਨੂੰ ਕੁਚਲ ਦਿੱਤਾ। ਇਸ ਦੋਰਾਨ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 4 ਸਾਲਾਂ ਮਾਸੂਮ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਂਦੇ ਸਮੇਂ ਰਾਸਤੇ ਵਿੱਚ ਹੀ ਮੌਤ ਹੋ ਗਈ। ਸੂਚਨਾ ਮਿਲਣ ਤੇ ਜੰਗਲ ਵਿਭਾਗ ਦੀ ਟੀਮ ਨੇ ਹਾਥੀ ਨੂੰ ਕਾਬੂ ਕਰ ਲਿਆ।

LEAVE A REPLY

Please enter your comment!
Please enter your name here