ਸਮੈਮ ਸਕੀਮ ਅਧੀਨ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਲਈ ਕਿਸਾਨ ਦੇ ਸਕਦੇ ਹਨ ਅਰਜ਼ੀਆਂ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਰਾਜ ਵਿੱਚ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਸਰਕਾਰ ਵਲੋਂ “ਸਬ ਮਿਸ਼ਨ ਆਨ ਐਗਰੀਕਲਚਰਲ ਮੈਕੇਨਾਈਜੇਸ਼ਨ (ਸਮੈਮ)” ਤਹਿਤ ਵੱਖ-ਵੱਖ ਖੇਤੀ ਮਸ਼ੀਨਾਂ ਜਿਵੇਂ ਕਿ ਲੇਜ਼ਰ ਲੈਂਡ ਲੈਵਲਰ, ਪਟੈਟੋ ਪਲਾਟਰ ਆਟੋਮੈਟਿਕ ਅਤੇ ਸੈਮੀ ਆਟੋਮੈਟਿਕ, ਏਅਰ ਅਸਿਸਟਿਡ ਸਪਰੇਅਰ, ਨੁਮੈਟਿਕ ਪਲਾਂਟਰ, ਪਾਵਰ ਵੀਡਰ, ਟਰੈਕਟਰ ਅਪਰੇਟਡ ਫਰਟੀਲਾਈਜ਼ਰ ਬਰਾਡਕਾਸਟਰ, ਪੈਡੀ ਟਰਾਂਸਪਲਾਂਟਰ, ਰੈਜ਼ਡ ਬੈਡ ਪਲਾਂਟਰ, ਸਬ ਸੁਆਇਲਰ,ਸਿੰਗਲ ਰੋਅ ਫੋਡਰ ਹਾਰਵੈਸਟਰ, ਪਟੈਟੋ ਡਿੱਗਰ, ਡੀ.ਐਸ.ਆਰਡਰਿੱਲ, ਬੂਮ ਸਪਰੇਅਰ, ਪਾਵਰ ਹੈਰੋ, ਲੱਕੀ ਸੀਡ ਡਰਿੱਲ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਕਿਸਾਨਾਂ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ 10 ਲੱਖ, 25 ਲੱਖ, 40 ਲੱਖ ਅਤੇ 60 ਲੱਖ ਦੀ ਲਾਗਤ ਨਾਲ ਕਸਟਮ ਹਾਈਰਿੰਗ ਸੈਂਟਰਾਂ ਦੀ ਸਥਾਪਨਾ ਲਈ ਵੀ ਇਸ ਸਕੀਮ ਤਹਿਤ ਸਬਸਿਡੀ ਦਿੱਤੀ ਜਾਵੇਗੀ।

Advertisements

ਕਿਸਾਨ ਮਿਤੀ 28.02.2023 ਤੱਕ ਵਿਭਾਗ  ਦੇ ਵੈਬਪੋਰਟਲ (https://agrimachinerypb.com/) ’ਤੇ ਆਨਲਾਈਨ ਫਾਰਮ ਭਰ ਕੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਨਿਰਧਾਰਤ ਸਮੇਂ ਤੱਕ ਪੋਰਟਲ ’ਤੇ ਪ੍ਰਾਪਤ ਅਰਜੀਆਂ ਨੂੰ ਪ੍ਰਵਾਨਗੀ ਜਾਰੀ ਕਰਨ ਲਈ ਲਾਭਪਾਤਰੀਆਂ ਦੀ ਚੋਣ ਵਿਭਾਗ ਵਲੋਂ ਪ੍ਰਾਪਤ ਭੌਤਿਕੀ ਤੇ ਵਿੱਤੀ ਟੀਚੇ ਅਨੁਸਾਰ ਕੀਤੀ ਜਾਵੇਗੀ। ਪ੍ਰਵਾਨਿਤ ਮਸ਼ੀਨਰੀ ਨਿਰਮਾਤਾਵਾਂ ਡੀਲਰਾਂ ਦੀ ਸੂਚੀ ਪੋਰਟਲ ’ਤੇ ਹੀ ਉਪਲੱਬਧ ਕਰਵਾਈ ਜਾਵੇਗੀ। ਇਸ ਸਬੰਧੀ ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਵੱਧ ਤੋਂ ਵੱਧ ਸਕੀਮ ਦਾ ਲਾਭ ਲੈਣ ਲਈ ਮਸ਼ੀਨਾਂ ਲਈ ਅਰਜ਼ੀਆਂ ਦੇਣ ਅਤੇ ਅਰਜ਼ੀ ਜਮ੍ਹਾਂ ਕਰਵਾਉਣ ਵੇਲੇ ਵਿਭਾਗ ਵੱਲੋਂ ਨਿਰਧਾਰਤ ਕੀਤੇ ਗਏ ਨਿਯਮਾਂ ਅਤੇ ਸ਼ਰਤਾਂ ਦਾ ਖਾਸ ਖਿਆਲ ਰੱਖਣ ਦੀ ਅਪੀਲ ਕੀਤੀ। ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਜਾਂ ਦਫ਼ਤਰ ਸਹਾਇਕ ਖੇਤੀਬਾੜੀ ਇੰਜੀਨਿਅਰ (ਸੰਦ), ਹੁਸ਼ਿਆਰਪੁਰ ਵਿਖੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here