ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ‘ਚ ਆਪਣਾ ਭਵਿੱਖ ਬਣਾ ਕੇ ਸੂਬੇ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ: ਰਣਜੀਤ ਖੋਜੇਵਾਲ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਦੇ ਪਿੰਡ ਲੱਖਨ ਕਲਾਂ ਵਿੱਖੇ ਸ਼੍ਰੀ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ 28ਵਾ ਸਾਲਾਨਾ  ਖੇਡ ਮੁਕਾਬਲਾ 1 ਫਰਵਰੀ ਤੌ 19 ਫਰਵਰੀ ਤੱਕ ਸੰਗਤਾਂ ਦੇ ਸਹਿਯੋਗ ਤੇ ਨੌਜਵਾਨ ਭਲਾਈ ਮੰਚ ਲੱਖਨ ਕਲਾਂ ‘ਚ ਬਾਬਾ ਇੰਦਰ ਸਿੰਘ ਜੀ ਦੇਖ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ,ਅਜ ਵਿਸ਼ੇਸ਼ ਤੋਰ ਤੇ ਗਤਕੇ ਦੇ ਮੁਕਾਬਲੇ ਹੋਏ ।ਇਸ ਖੇਡ ਮੁਕਾਬਲੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸੂਬਾ ਜਨਰਲ ਸਕੱਤਰ ਭਾਰਤੀਯ ਜਨਤਾ ਪਾਰਟੀ ਸ਼੍ਰੀ ਰਾਜੇਸ਼ ਬਾਘਾ ਤੇ ਜ਼ਿਲ੍ਹਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕੀਤੀ।

Advertisements

ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਰਾਜੇਸ਼ ਬਾਘਾ ਜੀ ਨੇ ਸੰਬੋਧਨ ਕਰਦਿਆਂ ਨੂੰ ਦੱਸਿਆਂ ਕਿ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ ਜੋ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਉਹ ਨੌਜਵਾਨਾਂ ‘ਚ ਖੇਡਾਂ ਨਾਲ ਜੁੜਨ ਦਾ ਜੋਸ਼ ਪੈਦਾ ਕਰਦੇ ਹਨ ,ਇਸ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ‘ਚ ਆਪਣਾ ਭਵਿੱਖ ਬਣਾ ਕੇ ਆਪਣੇ ਸੂਬੇ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ। ਇਸ ਮੋਕੇ ਤੇ ਗਤਕਾ ਅੇਸੋਸੀਏਸ਼ਨ ਦੇ ਪਰਧਾਨ ਗਰੇਵਾਲ ਸਾਬ, ਜਿਲਾ ਜਨਰਲ ਸਕਤਰ ਅੇਡਵੋਕੇਟ ਪਿਊਸ਼ ਮੰਨਚੰਦਾ, ਚੇਅਰਮੈਨ ਉਮੇਸ ਸ਼ਾਰਧਾ, ਜਿਲਾ ਅੇਸਸੀ ਮੋਰਚਾ ਪਰਧਾਨ ਰੋਸ਼ਨ ਸਭਰਵਾਲ, ਸੀਨੀਅਰ ਭਾਜਪਾ ਆਗੂ ਮੰਨੂ ਧੀਰ, ਥਾਣਾ ਸਦਰ ਅੇਸਅੇਚੳ ਸੋਨਮਦੀਪ, ਸ਼ਾਮ ਕੁਮਾਰ ਭੁਟਾਨੀ ਅਤੇ ਹੋਰ ਖਿਡਾਰੀ ਅਤੇ ਪਤਵੰਤੇ ਹਾਜਰ ਸਨ।

LEAVE A REPLY

Please enter your comment!
Please enter your name here