ਕੰਜਰਵੈਸੀ ਟੈਕਸ ਦਫਤਰ ਨਗਰ ਨਿਗਮ ਵਿਖੇ ਨਾ ਜਮ੍ਹਾਂ ਕਰਵਾਉਣ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤੇ

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ: ਮਿਤੀ 24.02.23 ਨੂੰ ਮਾਣਯੋਗ ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਹੈਲਥ ਸ਼ਾਖਾ ਵਲੋਂ ਸ਼ਹਿਰ ਵਿਚ ਕੰਜਰਵੈਸੀ ਟੈਕਸ ਦਫਤਰ ਨਗਰ ਨਿਗਮ ਵਿਖੇ ਨਾ ਜਮ੍ਹਾਂ ਕਰਵਾਉਣ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤੇ ਜਾ ਰਹੇ ਹਨ।ਅਣਗਿਹਲੀ ਦੀ ਸੂਰਤ ਵਿੱਚ ਬਣਦੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisements

ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਬਣਦਾ ਟੈਕਸ ਦਫਤਰ ਵਿਖੇ ਜਮ੍ਹਾ ਕਰਵਾਉਣ ਅਤੇ ਸਾਫ ਸਫਾਈ ਦਾ ਖਿਆਲ ਰੱਖਣ। ਇਸ ਸਬੰਧੀ ਨਗਰ ਨਿਗਮ ਕਪੂਰਥਲਾ ਵੱਲੋਂ ਬਾਰ-ਬਾਰ ਅਖ਼ਬਾਰਾਂ ਰਾਹੀਂ ਅਤੇ ਮੁਨਾਦੀ, ਅਤੇ ਬਾਜ਼ਾਰਾਂ ਵਿੱਚ ਜਾਗਰੂਕਤਾ ਰੈਲੀਆਂ ਵੀ ਕੀਤੀਆਂ ਗਈਆਂ ਪਰ ਅਜੇ ਵੀ ਕੁੱਝ ਲੋਕਾਂ ਵਲੋਂ ਕੂੜਾ ਸੜਕਾਂ ਤੇ ਸੁਟਿਆ ਜਾ ਰਿਹਾ ਹੈ।ਨਗਰ ਨਿਗਮ ਕਪੂਰਥਲਾ ਵਲੋਂ ਅਜਿਹੇ ਲੋਕਾਂ ਦੇ ਚਲਾਨ ਕੱਟੇ ਜਾਇਆ ਕਰਨਗੇ। ਇਸ ਸਬੰਧੀ ਹੈਲਥ ਅਫਸਰ ਨਗਰ ਨਿਗਮ ਕਪੂਰਥਲਾ ਜੀ ਨਾਲ ਰਾਬਤਾ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਸਵੱਛਤਾ ਸਰਵੇਖਣ 2023 ਚਲ ਰਿਹਾ ਹੈ ਸਾਰੇ  ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੂੜਾ ਇਧਰ ਉਧਰ ਸੜਕਾਂ ਤੇ ਨਾਂ ਸੁੱਟੋ ਸਫਾਈ ਦੇ ਕੰਮ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ ਤਾਂ ਕਿ ਕਪੂਰਥਲਾ ਨੂੰ ਵਧੀਆ ਰੈਂਕਿੰਗ ਮਿਲ ਸਕੇ

LEAVE A REPLY

Please enter your comment!
Please enter your name here