ਜੱਗੂ ਭਗਵਾਨਪੁਰੀਆ ਦੀ ਚੇਤਾਵਨੀ, ਭਰਾ ਦਾ ਬਦਲਾ ਕਤਲ ਦੇ ਨਾਲ ਹੀ ਲਵਾਗੇ, ਉਹਨਾਂ ਸਾਰਿਆ ਨੂੰ ਵੀ ਉਸੇ ਰਾਹੇਂ ਹੀ ਤੋਰਾਂਗੇ….

ਚੰਡੀਗੜ੍ਹ (ਦ ਸਟੈਲਰ ਨਿਊਜ਼) ਜੋਤੀ ਗੰਗੜ੍ਹ। ਬੀਤੇ ਦਿਨ ਗੋਇੰਦਵਾਲ ਜੇਲ੍ਹ ਵਿੱਚ ਲਾਂਰੈਸ ਗੈਗ ਵੱਲੋ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੂੰ ਚਲਾਉਣ ਵਾਲੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਹੈ। ਜਿਸਤੋ ਬਾਅਦ ਹੁਣ ਬੰਬੀਹਾ ਗੈਂਗ ਨੇ ਵੀ ਗੋਲਡੀ ਬਰਾੜ ਨੂੰ ਨਿਸ਼ਾਨੇ ਤੇ ਲਿਆ ਹੈ। ਬੰਬੀਹਾ ਗੈਂਗ ਨੇ ਪੋਸਟ ਪਾ ਲਿਖਿਆ ਹੈ ਕਿ ਗੋਲਡੀ ਬਰਾੜ ਅਤੇ ਲਾਰੈਂਸ਼ ਬਿਸ਼ਨੋਈ ਪੰਜਾਬ ਵਿੱਚ ਸਟੈਂਡ ਹੋਣ ਲਈ ਜੱਗੂ ਭਗਵਾਨਪੁਰੀਆ ਦੀਆ ਜੁੱਤੀਆਂ ਚੱਟਦੇ ਸਨ। ਇਸਤੋ ਇਲਾਵਾ ਉਹਨਾਂ ਕਿਹਾ ਕਿ ਗੋਲਡੀ ਬਰਾੜ ਜਿਹਨਾਂ ਤੋ ਕੰਮ ਲੈਂਦਾ ਹੈ ਉਹਨਾਂ ਨਾਲ ਹੀ ਬੁਰ੍ਹਾਂ ਕਰਦਾ ਹੈ ਇਹ ਸੱਭ ਨੂੰ ਪਤਾ ਹੈ। ਉਹਨਾਂ ਕਿਹਾ ਕਿ ਹੁਣ ਜੱਦ ਸਿੱਧੂ ਮੂਸੇਵਾਲਾ ਨੂੰ ਮਾਰ ਕੇ ਚਾਰ ਪੈਸੇ ਇਕੱਠੇ ਕਰਨ ਦੀ ਵਾਰੀ ਆਈ ਤਾਂ ਜੱਗੂ ਨੂੰ ਪਿੱਛੇ ਛੱਡ ਦਿੱਤਾ। ਰਹੀ ਗੱਲ ਨੰਗਲ ਅੰਬੀਆ ਦੀ ਤਾਂ ਉਸ ਵਿੱਚ ਜੱਗੂ ਨੇ ਕੋਈ ਮੱਦਦ ਨਹੀਂ ਕੀਤੀ।

Advertisements

ਸੰਦੀਪ ਨੂੰ ਤਾਂ ਹੀ ਮਾਰਿਆ ਗਿਆ ਸੀ ਕਿਉਕਿ ਉਹ ਜੱਗੂੂ ਦਾ ਸਾਰਾ ਦੋ ਨੰਬਰ ਦਾ ਕੰਮ ਸੰਭਾਲ ਰਿਹਾ ਸੀ। ਇਸਤੋ ਇਲਾਵਾ ਬੰਬੀਹਾ ਗਰੁੱਪ ਨੇ ਕਿਹਾ ਕਿ ਜੋ ਵੀ ਕੋਈ ਗੋਲਡੀ ਬਰਾੜ ਦੇ ਖਿਲਾਫ ਹੁੰਦਾ ਹੈ ਉਸਦਾ ਨਾਂ ਬੰਬੀਹਾ ਗਰੁੱਪ ਨਾਲ ਜੋੜ੍ਹ ਦਿੱਤਾ ਜਾਂਦਾ ਹੈ। ਇਸਤੋ ਇਲਾਵਾ ਜੇਲ੍ਹ ਵਿੱਚ ਦੋਵੇਂ ਗੈਗਸਟਰਾਂ ਦੇ ਕਤਲ ਹੋਣ ਤੇ ਗੈਂਗਸਟਰ ਜੱਗੂ ਨੇ ਬਦਲਾ ਲੈਣ ਦੀ ਚੇਤਾਵਨੀ ਦਿੱਤੀ ਹੈ। ਜੱਗੂ ਨੇ ਕਿਹਾ ਕਿ ਮਨਦੀਪ ਤੂਫਾਨ ਦੇ ਕਤਲ ਨਾਲ ਉਹਨਾਂ ਨੂੰ ਬਹੁਤ ਘਾਟਾ ਪਿਆ ਹੈ ਅਤੇ ਜਿਸਨੇ ਵੀ ਇਹ ਗਲਤੀ ਕੀਤੀ ਹੈ ਉਸਨੂੰ ਜਲਦ ਹੀ ਇਸਦਾ ਹਰਜਾਨਾ ਭਰਨਾ ਪਵੇਗਾ। ਉਹਨਾਂ ਕਿਹਾ ਕਿ ਅਸੀ ਆਪਣੇ ਭਰਾ ਦਾ ਬਦਲਾ ਕਤਲ ਦੇ ਨਾਲ ਹੀ ਲਵਾਗੇ। ਅਸੀ ਉਹਨਾਂ ਸਾਰਿਆ ਨੂੰ ਵੀ ਉਸੇ ਰਾਹੇਂ ਹੀ ਤੋਰਾਂਗੇ….।

LEAVE A REPLY

Please enter your comment!
Please enter your name here