ਜ਼ਿੰਦਗੀ ਵਿਚ ਕੁਝ ਵੱਡਾ ਕਰਨ ਲਈ ਆਪਣੀ ਸੋਚ ਨੂੰ ਵੱਡਾ ਕਰਨਾ ਜ਼ਰੂਰੀ: ਰਾਵੀ ਪੰਧੇਰ

ਫਾਜਿ਼ਲਕਾ (ਦ ਸਟੈਲਰ ਨਿਊਜ਼) । ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੱਲੋਂ ਜ਼ਿਲੇ੍ਹ ਵਿਚ ਸਿਰਜੇ ਗਏ ਨਿਵੇਕਲੇ ਪ੍ਰੋਗਰਾਮ ਲਰਨ ਐਂਡ ਗਰੋਅ (ਸਿੱਖੋ ਤੇ ਵਧੋ) ਦੀ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਕਾਂ ਵਿਖੇ ਸਮਾਜ ਸੇਵੀ ਮੈਡਮ ਰਾਵੀ ਪੰਧੇਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਕਾਮਯਾਬ ਤੇ ਚੰਗੇ ਇਨਸਾਨ ਬਣਨ ਲਈ ਆਪਣੇ ਲੈਕਚਰ ਰਾਹੀਂ ਪ੍ਰੇਰਿਤ ਕੀਤਾ।
ਲੈਕਚਰ ਦੌਰਾਨ ਸੰਬੋਧਨ ਕਰਦਿਆਂ ਮੈਡਮ ਰਾਵੀ ਪੰਧੇਰ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜ਼ਿੰਦਗੀ ਵਿਚ ਕੁਝ ਵੱਡਾ ਕਰਨਾ ਹੈ ਤਾਂ ਆਪਣੀ ਸੋਚ ਨੂੰ ਵੱਡਾ ਕਰਨਾ ਲਾਜਮੀ ਹੈ।ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਚੰਗੇ ਮੁਕਾਮ *ਤੇ ਪਹੁੰਚਣ ਲਈ ਸਕਾਰਾਤਮਕ ਸੋਚ ਵੱਲ ਰੁਖ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸੋਚ ਚੰਗੀ ਹੋਵੇਗੀ ਤਾਂ ਅਸੀਂ ਕੋਈ ਵੀ ਮੰਜ਼ਲ ਹਾਸਲ ਕਰ ਸਕਦੇ ਹਾਂ।
ਸਿਖੋ ਤੇ ਵਧੋ ਪ੍ਰੋਗਰਾਮ ਦੇ ਉਦੇਸ਼ ਰਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਸੁਪਨੇ ਜ਼ਰੂਰ ਵੇਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੁਪਨੇ ਵੇਖਾਂਗੇ ਤਾਂ ਹੀ ਪੂਰੇ ਹੋਣਗੇ।ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਮਾਗਰਦਰਸ਼ਨ ਦੀ ਬਹੁਤ ਲੋੜ ਹੁੰਦੀ ਹੈ ਜ਼ੋ ਕਿ ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਆਪਣਾ ਇਕ ਰੋਲ ਮਾਡਲ ਬਣਾਉਣਾ ਚਾਹੀਦਾ ਹੈ ਤੇ ਉਸ ਇਨਸਾਨ ਦੀ ਤਰ੍ਹਾਂ ਬਣ ਕੇ ਚੰਗੇ ਮੁਕਾਮ ਤੇ ਪਹੁੰਚਣਾ ਚਾਹੀਦਾ ਹੈ।
ਮੈਡਮ ਰਾਵੀ ਪੰਧੇਰ ਨੇ ਵਿਦਿਆਰਥੀਆਂ ਨੂੰ ਪੇ੍ਰਰਿਤ ਕਰਦਿਆਂ ਕਿਹਾ ਕਿ ਸਾਡਾ ਟੀਚਾ ਸਪਸ਼ਟ ਹੋਣਾ ਚਾਹੀਦਾ ਹੈ ਕਿ ਮੈਂ ਆਈ.ਏ.ਐਸ. ਬਣਨਾ ਹੈ, ਡਾਕਟਰ ਬਣਨਾ ਹੈ ਜਾਂ ਕਿਸੇ ਹੋਰ ਖੇਤਰ ਵਿਚ ਜਾਣਾ ਹੈ। ਉਨ੍ਹਾਂ ਕਿਹਾ ਕਿ ਟੀਚੇ ਨੂੰ ਲੈ ਕੇ ਸਾਡੇ ਅੰਦਰ ਕਿਸੇ ਵੀ ਤਰ੍ਹਾਂ ਦੀ ਸ਼ੰਕਾ ਨਹੀਂ ਹੋਣੀ ਚਾਹੀਦੀ, ਸਾਡਾ ਟੀਚਾ ਸਪਸ਼ਟ ਹੋਵੇਗਾ ਤਾਂ ਮਿਹਨਤ ਤੇ ਇਮਾਨਦਾਰੀ ਨਾਲ ਤਿਆਰੀ ਕਰਕੇ ਅਸੀਂ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ ਤੇ ਆਪਣੀ ਮੰਜ਼ਲ ਵੱਲ ਪਹੁੰਚ ਸਕਦੇ ਹਾਂ। ਪ੍ਰੋਗਰਾਮ ਦੌਰਾਨ ਖੁਸ਼ਪ੍ਰੀਤ ਸਿੰਘ ਦੇ ਨਾਲ-ਨਾਲ ਹੋਰਨਾਂ ਵਿਦਿਆਰਥੀਆਂ ਤੇ ਵਿਦਿਆਰਥਣਾਂ ਵੱਲੋਂ ਮੈਡਮ ਰਾਵੀ ਪੰਧੇਰ ਤੋਂ ਜ਼ਿੰਦਗੀ ਵਿਚ ਆਪਣੇ ਟੀਚੇ ਪ੍ਰਾਪਤ ਕਰਨ ਸਬੰਧੀ ਸਵਾਲ ਪੁੱਛੇ ਗਏ ਜਿਸ ਤੇ ਮੈਡਮ ਨੇ ਬੜੇ ਹੀ ਸਹਿਜੇ ਤਰੀਕੇ ਨਾਲ ਵਿਦਿਆਰਥੀਆਂ ਨੂੰ ਆਪਣੇ ਅਨੁਭਵ ਰਾਹੀਂ ਸਮਝਾਇਆ।ਇਸ ਮੌਕੇ ਉਨ੍ਹਾਂ ਵਿਦਿਆਰਥਣ ਵੱਲੋਂ ਆਈ.ਏ.ਐਸ. ਤੇ ਡਾਕਟਰ ਬਣਨ ਬਾਰੇ ਸਵਾਲ ਪੁੱਛਣ *ਤੇ ਉਨ੍ਹਾਂ ਦੱਸਿਆ ਕਿ ਹੁਣੇ ਤੋਂ ਹੀ ਸਾਨੂੰ ਸਬੰਧਤ ਵਿਸ਼ਿਆਂ ਦੀ ਤਿਆਰੀ ਕਰਨੀ ਚਾਹੀਦੀ ਹੈ ਤੇ ਸਾਡੇ ਅੰਦਰ ਬੈਠਣ ਦੀ ਸਮਰੱਥਾ ਵੀ ਜ਼ਿਆਦਾ ਹੋਣੀ ਚਾਹੀਦੀ ਹੈ।
ਇਸ ਦੌਰਾਨ ਸਕੂਲ ਪ੍ਰਿੰਸੀਪਲ ਨਰਿੰਦਰ ਪਾਲ ਸਿੰਘ, ਸਿਖਿਆ ਵਿਭਾਗ ਤੋਂ ਨੋਡਲ ਅਫਸਰ ਸਤਿੰਦਰ ਬਤਰਾ ਵੱਲੋਂ ਮੈਡਮ ਰਾਵੀ ਪੰਧੇਰ ਦੇ ਆਉਣ *ਤੇ ਅਤੇ ਬਚਿਆਂ ਨਾਲ ਵਢਮੁੱਲੇ ਵਿਚਾਰ ਸਾਂਝੇ ਕਰਨ *ਤੇ ਧੰਨਵਾਦ ਪ੍ਰਗਟ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਿਖੋ ਤੇ ਵਧੋ ਪ੍ਰੋਗਰਾਮ ਦੇ ਕੋਆਰਡੀਨੇਟਰ ਮਨੀਸ਼ ਠਕਰਾਲ, ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਗਗਨਦੀਪ ਸਿੰਘ ਤੇ ਸਕੂਲ ਸਟਾਫ ਮੌਜੂਦ ਸੀ।

Advertisements

LEAVE A REPLY

Please enter your comment!
Please enter your name here