ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਵਿਖੇ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਭਰਵੀਂ ਮੀਟਿੰਗ ਕਾਮ:ਜਗਦੀਸ਼ ਸਿੰਘ ਚੋਹਕਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੇ ਫੈਸਲੇ ਦੀ ਜਾਣਕਾਰੀ ਦਿੰਦਿਆਂ ਸਾਥੀ ਕਮਲਜੀਤ ਸਿੰਘ ਰਾਜਪੁਰ ਭਾਈਆਂ ਨੇ ਦੱਸਿਆ ਕਿ ਜੱਥੇਬੰਦੀ ਦੀਆਂ ਸਰਗਰਮੀਆਂ ਨੂੰ ਪੂਰੇ ਜ਼ਿਲ੍ਹੇ ਵਿੱਚ ਵਧਾਉਣ ਲਈ ਗੰਭੀਰ ਵਿਚਾਰਾਂ ਕੀਤੀਆਂ ਤੇ ਉਸ ਲਈ ਪੰਜ ਮੈਂਬਰੀ ਕਮੇਟੀ ਜਿਸ ਵਿੱਚ ਸਾਥੀ ਕਮਲਜੀਤ ਸਿੰਘ ਰਾਜਪੁਰ ਭਾਈਆ, ਨਿਰਵੈਰ ਸਿੰਘ, ਸ਼ਿਵ ਕੁਮਾਰ ਟਾਂਡਾ, ਸ਼ੇਰ ਜੰਗ ਬਹਾਦਰ ਸਿੰਘ ਮਾਹਿਲਪੁਰ ਕਮੇਟੀ ਬਣਾਈ ਗਈ। ਜਿਸ ਨੇ ਮੀਟਿੰਗ ਕਰਕੇ  ਸਰਵ ਸੰਮਤੀ ਨਾਲ ਕਮਲਜੀਤ ਸਿੰਘ ਰਾਜਪੁਰ ਭਾਈਆਂ ਨੂੰ ਜ਼ਿਲ੍ਹਾ ਕਨਵੀਨਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 23 ਮਾਰਚ, ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ, ਰਾਜਗੁਰੂ, ਸੁਖਦੇਵ, ਹੋਰਾਂ ਦਾ ਸ਼ਹੀਦੀ ਦਿਵਸ ਅਤੇ ਕਾਮ:ਹਰਕਿਸ਼ਨ ਸਿੰਘ ਸੁਰਜੀਤ ਜਿਨ੍ਹਾਂ ਨੇ 23 ਮਾਰਚ, 1932 ਨੂੰ ਡੀ.ਸੀ. ਦਫਤਰ ਤੋਂ ਯੂਨੀਅਨ ਜੈਕ ਲਾਹ ਕੇ ਤਿਰੰਗਾ ਝੰਡਾ ਫਹਿਰਾਇਆ ਸੀ, ਦਾ ਜਨਮਦਿਨ ਉਸੇ ਦਿਨ 23 ਮਾਰਚ ਨੂੰ ਹੈ, ਹੁਸ਼ਿਆਰਪੁਰ, ਪੁਰਾਣੀਆ ਕਚੈਹਿਰੀਆਂ ਵਿਖੇ ਮਨਾਇਆ ਜਾਵੇਗਾ

Advertisements

ਇਸੇ ਤਰ੍ਹਾਂ 5 ਅਪ੍ਰੈਲ ਨੂੰ ਦਿੱਲੀ ਅੰਦਰ ਰਾਮਲੀਲਾ ਗਰਾਊ਼ਡ ਵਿੱਚ ਕੀਤੀ ਜਾ ਰਹੀ ਕਿਰਤੀ ਲੋਕਾਂ ਵਲੋਂ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਲਈ ਵੱਡੀ ਪੱਧਰ ਤੇ ਲੋਕਾਂ ਨੂੰ ਲਾਮਬੰਦ ਕਰਨ ਦਾ ਫੈਸਲਾ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਅਪ੍ਰੈਲ 2023 ਵਿੱਚ ਪੈਨਸ਼ਨਰਾਂ ਨੂੰ ਲਾਮਬੰਦ ਕਰਕੇ ਜ਼ਿਲ੍ਹੇ ਦੀ ਜੱਥੇਬੰਦਕ ਕਾਨਫਰੰਸ ਕਰਕੇ ਕਮੇਟੀ ਦੀ ਬਕਾਇਦਾ ਚੋਣ ਕੀਤੀ ਜਾਵੇਗੀ। ਇਸ ਮੀਟਿੰਗ ਨੂੰ ਸਾਥੀ ਮਾਇਆ ਧਾਰੀ ਜਨਰਲ ਸਕੱਤਰ ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਨੇ ਸੰਬੋਧਨ ਕਰਦਿਆਂ ਅੱਜ ਜੱਥੇਬੰਦੀ ਦੀ ਜੋ ਮਹੱਤਤਾ ਵੱਧ ਗਈ ਹੈ, ਉਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਿਸ ਵਿੱਚ ਹੇਠ ਲਿਖੇ ਸਾਥੀ ਸ਼ਾਮਲ ਹੋਏ। ਕਸ਼ਮੀਰ ਸਿੰਘ ਮਾਸਟਰ, ਸ਼ੇਰ ਜੰਗ ਬਹਾਦਰ ਸਿੰਘ ਖੇਤੀਬਾੜੀ, ਸ਼ਿਵ ਕੁਮਾਰ ਟਾਂਡਾ ਹੈਲਥ, ਚਮਨ ਸਿੰਘ ਖੇਤੀਬਾੜੀ, ਰਾਮ ਲੁਭਾਇਆ ਖੇਤੀਬਾੜੀ, ਹਰਮਨ ਸਿੰਘ ਖੇਤੀਬਾੜੀ, ਗੁਰਦੇਵ ਚੰਦ ਹੈਲਥ, ਸੁਰਿੰਦਰ ਪਾਲ ਖੇਤੀਬਾੜੀ ਵਿਭਾਗ, ਨਿਰਵੈਰ ਸਿੰਘ ਆਈ.ਟੀ.ਆਈ. ਹੁਸ਼ਿਆਰਪੁਰ ਆਦਿ ਸ਼ਾਮਿਲ ਹੋਏ।  

LEAVE A REPLY

Please enter your comment!
Please enter your name here