ਮਾਹਿਲਪੁਰ ਵਿੱਚ 65 ਸਾਲਾਂ ਬਜ਼ੁਰਗ ਨੇ ਮੰਦਬੁੱਧੀ 19 ਸਾਲਾਂ ਲੜ੍ਹਕੀ ਨੂੰ ਕੀਤਾ ਗਰਭਵਤੀ

ਮਾਹਿਲਪੁਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਕਸਬਾ ਮਾਹਿਲਪੁਰ ਦੇ ਇੱਕ ਪਿੰਡ ਦੀ 19 ਸਾਲਾਂ ਮੰਦਬੁੱਧੀ ਲੜ੍ਹਕੀ ਨੂੰ ਪਿੰਡ ਦੇ ਹੀ 65 ਸਾਲਾਂ ਬਜ਼ੁਰਗ ਨੇ ਜ਼ਬਰ-ਜ਼ਿਨਾਹ ਕਰ ਗਰਭਵਤੀ ਕਰ ਦਿੱਤਾ। ਦੱਸ ਦਈਏ ਕਿ ਲੜਕੀ 8 ਮਹੀਨਿਆ ਦੀ ਗਰਭਵਤੀ ਹੋ ਚੁੱਕੀ ਹੈ। ਪੀੜੀਤ ਲੜ੍ਹਕੀ ਦੀ ਮਾਤਾ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦੀ ਹੈ ਅਤੇ ਉਸਦੇ ਤਿੰਨ ਬੱਚੇ ਹਨ ਜੋ ਕਿ ਤਿੰਨੋਂ ਹੀ ਮੰਦਬੁੱਧੀ ਹਨ।

Advertisements

ਉਸਦੇ ਘਰ ਵਿੱਚ ਇੱਕ 65 ਸਾਲਾਂ ਬਜ਼ੁਰਗ ਦਾ ਆਉਣਾ-ਜਾਣਾ ਸੀ ਅਤੇ ਉਹ ਘਰ ਤੋ ਬਾਹਰ ਕੰਮ ਕਰਨ ਲਈ ਚੱਲ ਜਾਂਦੀ ਸੀ ਅਤੇ ਮਗਰੋਂ ਬਜ਼ੁਰਗ ਉਹਨਾਂ ਦੇ ਘਰ ਆ ਜਾਂਦਾ ਸੀ ਜਿਸਦੇ ਕਾਰਣ ਉਹ ਉਸਦੀ ਲੜਕੀ ਨੂੰ ਗੱਲਾਂ ਵਿੱਚ ਪਾ ਕੇ ਜ਼ਬਰ-ਜ਼ਿਨਾਹ ਕਰਦਾ ਰਿਹਾ। ਜਿਸਦੇ ਕਾਰਣ ਉਹ ਗਰਭਵਤੀ ਹੋ ਗਈ ਜਦੋ ਉਸਦੀ ਬੇਟੀ ਦੀ ਅਚਾਨਿਕ ਹੀ ਸਹਿਤ ਖਰਾਬ ਹੋ ਗਈ ਤਾਂ ਉਸਨੂੰ ਹਸਪਤਾਲ ਵਿੱਚ ਦਿਖਾਇਆ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਉਹ 8 ਮਹੀਨਿਆ ਦੀ ਗਰਭਵਤੀ ਹੈ। ਪਰ ਜਦੋਂ ਇਸ ਸਬੰਧੀ ਬਜ਼ੁਰਗ ਨਾਲ ਗੱਲ ਕਰਨੀ ਚਾਹੀ ਤਾਂ ਉਹ ਉਸਨੂੰ ਧਮਕਾਉਣ ਲੱਗਾ। ਮਾਹਿਲਪੁਰ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here